ਕਿਸਾਨ ਖੇਤੀ ਮਸ਼ੀਨਰੀ ਉਪਦਾਨ ’ਤੇ ਲੈਣ ਲਈ 26 ਮਈ ਤੱਕ ਆਨਲਾਈਨ https://agrimachinerypb.com ਤੇ ਅਪਲਾਈ ਕਰਨ-ਮੁੱਖ ਖੇਤੀਬਾੜੀ ਅਫ਼ਸਰ
ਸੰਗਰੂਰ, 12 ਮਈ:
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਫਸਲਾਂ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਖੇਤੀ ਮਸ਼ੀਨਰੀ ਲਈ ਅਰਜ਼ੀਆਂ 26 ਮਈ 2021 ਤੱਕ https://agrimachinerypb.com ਤੇ ਦਿੱਤੀਆ ਜਾ ਸਕਦੀਆਂ ਹਨ। ਇਸ ਸਬੰਧੀ ਹੋਰ ਵਿਸਥਾਰ ਨਾਲ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਬੇਲਰ, ਰੇਕ, ਹੈਪੀ ਸੀਡਰ, ਜ਼ੀਰੋ ਟਿੱਲ ਡਰਿੱਲ, ਸੁਪਰ ਸੀਡਰ, ਉਲਟਾਵੇ ਪਲਾਓ, ਚੋਪਰ, ਮਲਚਰ, ਸਪਰੇਅਰ, ਕਪਾਹ ਮੱਕੀ ਬੀਜ਼ਣ ਵਾਲੇ ਨਿਊ ਮੈਟਿਕ ਪਲਾਂਟਰ, ਬਹੁਫਸਲੀ ਪਲਾਂਟਰ ਝੋਨੇ ਲਈ ਡੀ.ਐਸ.ਆਰ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਪੈਡੀ ਟਰਾਂਸਪਲਾਂਟਰ ਆਲੂ ਬੀਜ਼ਣ/ਪੁੱਟਣ ਵਾਲੀਆਂ ਮਸ਼ੀਨਾਂ , ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ ਲੇਜ਼ਰ ਲੈਬਲਰ, ਮੱਕੀ ਦੇ ਡਰਾਇਰ, ਵੀਡਰ ਆਦਿ ਮਸ਼ੀਨਾਂ ਦੀ ਸੂਚੀ ਪੋਰਟਲ ਤੇ ਉਪਲੱਬਧ ਹੈ।
ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੰਡੀਬੋਰਡ ਨਾਲ ਰਜਿਸਟਰਡ ਕਿਸਾਨ ਪੋਰਟਲ ਤੇ ਆਧਾਰ ਕਾਰਡ ਨਾਲ ਬਿਨੈ ਪੱਤਰ ਦੇ ਸਕਦਾ ਹੈ। ਅਣਰਜਿਸਟਰਡ ਕਿਸਾਨ/ਗਰੁੱਪ ਵੀ ਆਪਣੀ ਨਵੀਂ ਰਜਿਸਟਰੇਸ਼ਨ ਪੋਰਟਲ ’ਤੇ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇਣ ਸਮੇਂ ਕਿਸਾਨ ਕੋਲ ਆਧਾਰ ਕਾਰਡ, ਫੋਟੋ, ਸਵੈ ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਕਿਸਾਨ ਵੱਲੋਂ ਅਨੁਸੂਚਿਤ ਜਾਤੀ ਦਾ ਸਰਟੀਕਿੇਟ ਹੋਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਗਰੁੱਪਾਂ, ਸੁਸਾਇਟੀਆਂ, ਪੰਚਾਇਤ ਅਤੇ ਹੋਰ ਸੰਸਥਾਵਾਂ ਦੇ ਮੁੱਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟੇ੍ਰਸ਼ਨ ਸਰਟੀਫਿਕੇਟ ਹੋਣਾ ਜਰੂਰੀ ਹੈ।
ਉਨ੍ਹਾਂ ਦੱਸਿਆ ਕਿ ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਸਰਕਾਰ ਦੇ ਦਿਸ਼ਾ ਨਿਰਦੇਸਾਂ ਮੁਤਾਬਿਕ ਜ਼ਿਲ੍ਹੇ ਦੇ ਟੀਚਿਆ ਅਤੇ ਸ਼੍ਰੇਣੀਆਂ ਮੁਤਾਬਿਕ ਯੋਗ ਬਿਨੈਕਾਰਾਂ ਨੂੰ ਮਸ਼ੀਨਰੀ ਲੈਣ ਲਈ ਮਨਜ਼ੂਰੀ ਪੱਤਰ ਸਬੰਧਤ ਦੇ ਮੋਬਾਇਲ ਰਾਹੀ ਮਿਲੇਗਾ ਅਤੇ ਕਿਸਾਨ ਪੋਰਟਲ ’ਚ ਦਰਜ਼ ਕਿਸੇ ਵੀ ਮੈਨੂਫੈਕਚਰਰ/ਸਪਲਾਇਰ ਤੋਂ ਮਸ਼ੀਨ ਲੈ ਸਕੇਗਾ।
Please Share This News By Pressing Whatsapp Button