ਆਸਰਾ ਵਿਖੇ ਮਨਾਇਆ ਗਿਆ ਮਾਂ ਦਿਵਸ
ਸੰਗਰੂਰ 12-may (ਬਲਵਿੰਦਰ ਪਾਲ )
ਆਸਰਾ ਇੰਟਰਨੈਸ਼ਨਲ ਸਕੂਲ ਜੋ ਕਿ ਪਟਿਆਲਾ – ਸੰਗਰੂਰ ਨੈਸ਼ਨਲ ਹਾਈਵੇ ਤੇ ਸਥਿਤ ਹੈ ਵਿੱਚ ਆਨਲਾਇਨ ਮਾਂ ਦਿਵਸ ਮਨਾਇਆ ਗਿਆ। ਸਕੂਲ ਦੇ ਵਿਦਿਆਰਥੀਆਂ ਨੇ ਚਾਰਟ ਅਤੇ ਕਾਰਡ ਮੇਕਿੰਗ ਕੰਪੀਟੀਸ਼ਨ ਵਿੱਚ ਭਾਗ ਲਿਆ ਜਿਸ ਵਿੱਚ ਉਹਨਾਂ ਨੇ ਚਾਰਟ ਅਤੇ ਕਾਰਡ ਤਿਆਰ ਕਰਕੇ ਆਪਣੀਆਂ ਮਾਂਵਾ ਨੂੰ ਦਿੱਤੇ । ਮੈਡਮ ਉਰਮਿਲ ਅੱਤਰੀ (ਪ੍ਰਿੰਸੀਪਲ) ਨੇ ਸੁੱਭ ਕਾਮਨਾਵਾ ਦਿੰਦੇ ਹੋਏ ਸਭ ਦਾ ਸਵਾਗਤ ਕੀਤਾ । ਇਸ ਮੋਕੇ ਤੇ ਗੂਗਲ ਮੀਟ ਰਾਹੀ ਮਾਂ ਦਿਵਸ ਉਤੇ ਇਕ ਆਨਲਾਈਨ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਾਰੇ ਵਿਦਿਆਰਥੀਆਂ ਸਮੇਤ ਸਮੂਹ ਸਟਾਫ ਨੇ ਸਿਰਕਤ ਕੀਤੀ ।
ਇਸ ਮੌਕੇ ਤੇ ਡਾ. ਆਰ. ਕੇ. ਗੋਇਲ (ਚੈਅਰਮੇਨ) ਅਤੇ ਡਾ. ਕੇਸ਼ਵ ਗੋਇਲ (ਐਮ.ਡੀ.) ਨੇ ਕਿਹਾ ਕਿ ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਦਾ ਹੈ । ਮਾਂ ਆਪਣੇ ਬੱਚਿਆ ਲਈ ਬਿਨਾਂ ਸਵਾਰਥ ਤੋਂ ਉਨਾਂ ਦੀ ਦੇਖਭਾਲ ਕਰਦੀ ਹੈ ਅਤੇ ਆਪਣੇ ਬੱਚਿਆ ਲਈ ਆਪਣੀਆਂ ਇੱਛਾਂਵਾਂ ਨੂੰ ਗੁਆ ਦਿੰਦੀ ਹੈ । ਮਾਂ ਇਕ ਦੋਸਤ, ਰੱਖਿਆ ਕਰਨ ਵਾਲੀ ਹੈ ਅਤੇ ਮਾਂ ਦੇ ਪਿਆਰ ਵਿਚ ਕੋਈ ਸਵਾਰਥ ਨਹੀ ਛੁਪਿਆ ਹੁੰਦਾ । ਮਾਂ ਦਾ ਕਰਜ ਕਦੇ ਵੀ ਉਤਾਰਿਆ ਨਹੀ ਜਾਂ ਸਕਦਾ । ਅੱਜ ਮਾਂ ਦਿਵਸ ਦੇ ਮੋਕੇ ਮੈਂ ਅਰਦਾਸ ਕਰਦਾ ਹਾਂ ਕਿ ਸਭ ਦੀਆਂ ਮਾਵਾਂ ਸਲਾਮਤ ਰਹਿਣ, ਉਨਾਂ ਦੇ ਅਨੇਕਾਂ ਗੁਣਾਂ ਅੱਗੇ ਨਤਮਸਤਕ ਹੁੰਦਾ ਹੋਇਆ ਉਨਾਂ ਦੀ ਲੰਮੀ ਉਮਰ ਅਤੇ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ ।
ਇਸ ਮੋਕੇ ਤੇ ਪ੍ਰੋਫੈਸਰ ਬੀ.ਐਲ. ਗੋਹਲ ਨੇ ਕਿਹਾ ਕਿ ਮਾਵਾਂ ਰੱਬ ਦਾ ਦੂਜਾ ਰੂਪ ਹੁੰਦੀਆਂ ਹਨ ਕਿਉਕਿ ਰੱਬ ਹਰ ਇਕ ਘਰ ਵਿਚ ਹਾਜਰ ਨਹੀ ਹੋ ਸਕਦਾ ਇਸ ਕਰਕੇ ਉਸਨੇ ਆਪਣੀ ਥਾਂ ਮਾਂ ਨੂੰ ਭੇਜ ਦਿੱਤਾ । ਮਾਵਾਂ ਰੁੱਖਾਂ ਤੋਂ ਵੀ ਠੰਡੀਆਂ ਛਾਵਾਂ ਹੁੰਦੀਆਂ ਹਨ । ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਅੱਜ ਦੇ ਬੱਚੇ ਵੱਡੇ ਹੋ ਕੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਹਨ । ਇਕ ਮਾਂ ਚਾਰ ਪੁੱਤਰਾਂ ਨੂੰ ਪਾਲ ਦਿੰਦੀ ਹੈ ਪਰ ਚਾਰ ਪੁੱਤਰ ਰੱਲ ਕੇ ਇਕ ਮਾਂ ਨੂੰ ਪਾਲ ਨਹੀ ਸਕਦੇ ਸਾਨੂੰ ਸਭ ਨੂੰ ਮਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਇਸ ਮੌਕੇ ਤੇ ਪ੍ਰੋਫੈਸਰ ਬੀ.ਐਲ. ਗੋਹਲ, ਪ੍ਰੋਫੈਸਰ ਵਿਕਾਸ ਗੋਇਲ ਅਤੇ ਸਮੂਹ ਸਟਾਫ ਹਾਜ਼ਰ ਸੀ।
Please Share This News By Pressing Whatsapp Button