ਭਾਰਤੀ ਫ਼ੌਜ ਦੀ ਮਿਹਨਤ ਦਾ ਮਹਾਂਮਾਰੀ ‘ਚ ਵੀ ਸਿਆਸੀ ਲਾਹਾ ਲੈ ਰਹੀ ਕਾਂਗਰਸ: ਪ੍ਰੋ ਸੁਮੇਰ
ਪਟਿਆਲਾ 12 ਮਈ ਗਗਨਦੀਪ ਸਿੰਘ ਦੀਪ
ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਪ੍ਰੋਫ਼ੈਸਰ ਸੁਮੇਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਅਤੇ ਹਲਕੇ ਦੇ ਲੋਕ ਜਿੱਥੇ ਉਨ੍ਹਾਂ ਨੂੰ ਦੇਖਣ ਲਈ ਤਰਸ ਚੁਕੇ ਹਨ ਉਥੇ ਹੀ ਹਸਪਤਾਲ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਵਾਰਸਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਹੈ। ਹੱਦ ਤਾਂ ਉਦੋਂ ਹੋ ਗਈ ਜਦੋਂ ਭਾਰਤੀ ਫੌਜ ਦੀ ਮਿਹਨਤ ਦਾ ਵੀ ਸਿਆਸੀ ਲਾਹਾ ਲੈਣ ਲਈ ਮੁੱਖ ਮੰਤਰੀ ਦੀ ਪਤਨੀ ਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤਸਵੀਰਾਂ ਖਿਚਵਾਉਣ ਲਈ ਅੱਗੇ ਆ ਖੜ੍ਹੇ ਹਨ । ਪ੍ਰੋਫ਼ੈਸਰ ਸੁਮੇਰ ਨੇ ਕਿਹਾ ਕਿ ਹਸਪਤਾਲਾਂ ਵਿੱਚ ਵਾਰਸਾਂ ਦੇ ਦੁਖੜੇ ਸੁਣਨ ਦੀ ਬਜਾਏ ਪਰਨੀਤ ਕੌਰ ਅਧਿਕਾਰੀਆਂ ਨਾਲ ਤਸਵੀਰਾਂ ਖਿਚਵਾ ਕੇ ਚਲਦੇ ਬਣੇ ਹਨ ਜਦੋਂ ਕਿ ਨਾਗਰਿਕਾਂ ਦਾ ਹਾਲ ਜਾਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਬਣਦਾ ਸੀ। ਪ੍ਰੋ ਸੁਮੇਰ ਨੇ ਕਿਹਾ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਈ ਸਾਲਾਂ ਤੋਂ ਹਸਪਤਾਲ ਦੇ ਸਡ਼ਕਾਂ ਦਰੁਸਤ ਨਹੀਂ ਹੋ ਸਕੀਆਂ ਪਰ ਪਰਨੀਤ ਕੌਰ ਦੀ ਹਸਪਤਾਲ ਆਮਦ ਤੋਂ ਠੀਕ ਇਕ ਦਿਨ ਪਹਿਲਾਂ ਸੜਕਾਂ ਦੇ ਟੋਏ ਵੀ ਭਰ ਦਿੱਤੇ ਗਏ ਹਨ ਇਸ ਤੋਂ ਸਪੱਸ਼ਟ ਭਰ ਕੇ ਨਵੇਂ ਨਕੋਰ ਬਣਾ ਦਿੱਤੇ ਗਏ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼ਾਹੀ ਪਰਿਵਾਰ ਅਜੇ ਵੀ ਜਨਤਾ ਦੀ ਪ੍ਰਵਾਹ ਨਾ ਕਰਕੇ ਸਿਰਫ਼ ਆਪਣੇ ਆਪ ਨੂੰ ਹੀ ਤਰਜੀਹ ਦਿੰਦਾ ਹੈ।
ਪ੍ਰੋਫ਼ੈਸਰ ਸੁਮੇਰ ਨੇ ਕਿਹਾ ਕਿ ਉਹ ਭਾਰਤੀ ਫ਼ੌਜ ਨੂੰ ਸਲਾਮ ਕਰਦੇ ਹਨ ਜਿਨ੍ਹਾਂ ਨੇ ਦੇਸ਼ ਭਰ ਵਿੱਚ ਇਸ ਮਹਾਂਮਾਰੀ ਦੌਰਾਨ ਪੀਡ਼ਤਾਂ ਦੀ ਸੇਵਾ ਦਾ ਜ਼ਿੰਮਾ ਚੁੱਕਿਆ ਹੈ। ਇਸੇ ਕੜੀ ਤਹਿਤ ਹੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਵੀ ਭਾਰਤੀ ਫ਼ੌਜ ਦੇ ਜਵਾਨ ਪੀਡ਼ਤਾਂ ਦੀ ਸੇਵਾ ਲਈ ਡਟੇ ਹਨ ਪ੍ਰੰਤੂ ਲੋਕ ਸਭਾ ਮੈਂਬਰ ਇਸ ਔਖ ਦੀ ਘੜੀ ਵਿੱਚ ਵੀ ਸਿਆਸੀ ਲਾਹਾ ਲੈਣ ਤੋਂ ਨਹੀਂ ਹਟ ਰਹੇ।
ਪ੍ਰੋਫ਼ੈਸਰ ਸੁਮੇਰ ਨੇ ਕਿਹਾ ਕਿ ਜੇਕਰ ਸੱਚੀਂ ਹੀ ਲੋਕ ਹਿਤੈਸ਼ੀ ਹਨ ਤਾਂ ਤਸਵੀਰਾਂ ਖਿਚਵਾਉਣ ਦੀ ਬਜਾਏ ਦਿੱਲੀ ਸਰਕਾਰ ਦੀ ਤਰਜ ਤੇ ਲੋੜਵੰਦਾਂ ਨੂੰ ਵਿੱਤੀ ਮਦਦ ਦੇਣ ਅਤੇ ਗਰੀਬਾਂ ਨੂੰ ਮੁਫ਼ਤ ਰਾਸ਼ਨ ਮੁਹਈਆ ਕਰਵਾਉਣ। ਉਨਾਂ ਕਿਹਾ ਕਿ ਦਿੱਲੀ ਚ ‘ਆਪ’ ਦੀ ਸਰਕਾਰ ਸਾਰੇ ਮਜਦੂਰਾਂ ਦੇ ਖਾਤਿਆਂ ਚ 5-5 ਹਜ਼ਾਰ ਰੁਪਏ, ਕਰੋਨਾ ਦੇ ਸ਼ਿਕਾਰ ਹੋਏ ਮਜਦੂਰਾਂ ਨੂੰ 10-10 ਹਜਾਰ ਰੁਪਏ, ਆਟੋ ਤੇ ਟੈਕਸੀ ਚਾਲਕਾਂ ਦੇ ਖਾਤਿਆਂ ਚ 5-5 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਇਸਦੇ ਨਾਲ ਹੀ ਦਿੱਲੀ ਚ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ 2-2 ਮਹੀਨੇ ਦਾ ਰਾਸ਼ਨ ਵੀ ਮੁਹੱਈਆ ਕਰਵਾਇਆ ਜਾ ਰਿਹਾ। ਪਰ ਪੰਜਾਬ ਵਿਚਲੀ ਕਾਂਗਰਸ ਸਰਕਾਰ ਲੋਕਾਂ ਨੂੰ ਸਹੀ ਇਲਾਜ ਤੇ ਸਹੂਲਤਾਵਾਂ ਦੇਣ ਦੀ ਬਜਾਏ ਫੋਕੀ ਬਿਆਨਬਾਜੀ ਤੇ ਤਸਵੀਰਾਂ ਖਿਚਵਾਊਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।
Please Share This News By Pressing Whatsapp Button