ਮਧੂ ਮੱਖੀ ਪਾਲਕ ਪੋਰਟਲ ‘ਮਧੂਕਰਾਂਤੀ’ ’ਤੇ ਕਰਵਾਉਣ ਆਪਣੀ ਰਜਿਸਟ੍ਰੇਸ਼ਨ – ਡਿਪਟੀ ਡਾਇਰੈਕਟਰ ਬਾਗਬਾਨੀ
ਸੰਗਰੂਰ, 13 ਮਈ:
ਸੂਬੇ ਵਿਚ ਮਧੂ ਮੱਖੀ ਪਾਲਣ ਨੰੂ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਹੁਣ ਨੈਸ਼ਨਲ ਬੀ-ਬੋਰਡ ਅਤੇ ਖੇਤੀਬਾੜੀ ਸਹਿਯੋਗ ਤੇ ਕਿਸਾਨ ਭਲਾਈ ਵਿਭਾਗ ਵਲੋਂ ਨੈਸ਼ਨਲ ਬੀ-ਕੀਪਿੰਗ ਅਤੇ ਹਨੀ ਮਿਸ਼ਨ (ਐਨ.ਬੀ.ਐਚ.ਐਮ) ਤਹਿਤ ਪੋਰਟਲ ‘ਮਧੂਕਰਾਂਤੀ’ ਤਿਆਰ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਬਾਗਬਾਨੀ ਕਰਨੈਲ ਸਿੰਘ ਨੇ ਦਿੱਤੀ।
ਕਰਨੈਲ ਸਿੰਘ ਨੇ ਕਿਹਾ ਕਿ ਐਨ.ਬੀ.ਐਚ.ਐਮ ਤਹਿਤ ਪੋਰਟਲ ਮਧੂਕਰਾਂਤੀ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਸ਼ਹਿਦ ਸਬੰਧੀ ਅਤੇ ਹੋਰ ਪਦਾਰਥਾਂ ਬਾਰੇ ਹਰ ਤਰਾਂ ਦੀ ਜਾਣਕਾਰੀ ਉਪਲੱਬਧ ਹੋਵੇਗੀ। ਉਨ੍ਹਾਂ ਕਿਹਾ ਕਿ ਮਧੂ ਮੱਖੀ ਪਾਲਕਾਂ ਨੂੰ ਇਸ ਪੋਰਟਲ ’ਤੇ ਆਪਣੀ ਰਜਿਸਟਰੇਸ਼ਨ ਕਰਵਾਕੇ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਪੋਰਟਲ ’ਤੇ ਪਹਿਲਾਂ ਬੀ-ਕੀਪਰ ਰਜਿਸਟਰਡ ਕੀਤੇ ਜਾਣਗੇ ਅਤੇ ਬਾਅਦ ਵਿੱਚ ਸ਼ਹਿਦ ਦੀ ਪ੍ਰੋਸੈਸਿੰਗ, ਮਾਰਕੀਟਿੰਗ ਅਤੇ ਟਰੇਨਿੰਗ ਕਰਨ ਵਾਲੇ ਓ.ਬੀ.ਓਜ ਰਜਿਸਟਰ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜਿਲੇ੍ਹ ਵਿੱਚ ਲਗਭਗ 306 ਬੀ-ਕੀਪਰ ਹਨ ਜਿਨ੍ਹਾਂ ਵੱਲੋਂ ਸਖਤ ਮਿਹਨਤ ਕਰਕੇ ਲਗਭਗ 35968 ਬਕਸਿਆਂ ਤੇ 863 ਮੀ.ਟਨ ਸ਼ਹਿਦ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨਾਲ ਮਿਲ ਕੇ ਪਹਿਲਾਂ ਵੀ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿਚ ਫਸਲਾਂ ਵਿਚ ਪਰਪਰਾਗਣ ਦੀ ਕਿਰਿਆ ਵਧਾਉਣ ਲਈ ਸ਼ਹਿਦ ਮੱਖੀਆਂ ਦੇ ਬਕਸਿਆਂ, ਪ੍ਰੋਸੈਸਿੰਗ, ਬੀ-ਬਰੀਡਰ ਆਦਿ ਤੇ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
Please Share This News By Pressing Whatsapp Button