ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਪਲੇਸਮੈਂਟ ਕੈਂਪ ਵਿਚ 34 ਪ੍ਰਾਰਥੀਆਂ ਨੇ ਲਿਆ ਹਿੱਸਾ: ਰਵਿੰਦਰਪਾਲ ਸਿੰਘ
ਸੰਗਰੂਰ, 13 ਮਈ:
ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਲਗਾਏ ਗਏ ਰੇਕਸ਼ਾ ਸਕਿਊਰਟੀ ਸਰਵਿਸ ਦੇ ਪਲੇਸਮੈਂਟ ਕੈਂਪ ਵਿਚ 34 ਪ੍ਰਾਰਥੀਆਂ ਨੇ ਹਿੱਸਾ ਲਿਆ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰਪਾਲ ਸਿੰਘ ਨੇ ਦਿੱਤੀ।
ਰਵਿੰਦਰਪਾਲ ਸਿੰਘ ਨੇ ਕਿਹਾ ਕਿ ਕੋਵਿਡ 19 ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ੂਮ ਐਪ ਰਾਹੀਂ ਲਗਾਏ ਰੇਕਸ਼ਾ ਸਕਿਊਰਟੀ ਸਰਵਿਸ ਦੇ ਵਰਚੂਅਲ ਪਲੇਸਮੈਂਟ ਕੈਂਪ ਵਿਚ 10 ਪ੍ਰਾਰਥੀਆਂ ਨੰੂ ਸ਼ਾਰਟਲਿਸਟ ਕੀਤਾ ਗਿਆ ਹੈ ਤੇ ਬਾਕੀ ਦਾ ਨਤੀਜਾ ਕੰਪਨੀ ਵੱਲੋਂ ਬਾਅਦ ਵਿਚ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਘੱਟੋ ਘੱਟ ਦਸਵੀਂ ਯੋਗਤਾ ਵਾਲੇ, 18 ਤੋਂ 35 ਸਾਲ (ਕੇਵਲ ਲੜਕੇ) ਦੀ ਉਮਰ ਦੇ ਪ੍ਰਾਰਥੀਆਂ ਵੱਲੋਂ ਹਿੱਸਾ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਨੌਜਵਾਨਾਂ ਨੰੂ ਵਰਚੂਅਲ ਪਲੇਸਮੈਂਟ ਕੈਂਪਾਂ ਨਾਲ ਜੁੜ ਕੇ ਲਾਭ ਲੈਣਾ ਚਾਹੀਦਾ ਹੈ।
Please Share This News By Pressing Whatsapp Button