ਮਿਸ਼ਨ ਫਤਹਿ ਕਿੱਟ ਦੀ ਸਹੀ ਵਰਤੋਂ ਅਤੇ ਸਾਮਾਨ ਦੀ ਪੂਰਤੀ ਨੂੰ ਯਕੀਨੀ ਬਣਾਇਆ ਜਾਵੇ-ਸਿਵਲ ਸਰਜਨ
ਸੰਗਰੂਰ, 15 ਮਈ:
ਸਿਵਲ ਸਰਜਨ ਸੰਗਰੂਰ ਡਾ ਅੰਜਨਾ ਗੁਪਤਾ ਨੇ ਮਿਸ਼ਨ ਫਤਿਹ ਕਿੱਟ ਸੰਬੰਧੀ ਪਹਿਲਾ ਤੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਦੁਹਰਾਉਂਦਿਆਂ ਸਮੂਹ ਐਸ ਐਮ ਓ ਨੂੰ ਕਿਹਾ ਹੈ ਕਿ ਜਦੋਂ ਵੀ ਕੋਵਿਡ ਪਾਜੇਟਿਵ ਮਰੀਜਾਂ ਨੂੰ ਰੈਪਿਡ ਰਿਸਪੈਂਸ ਟੀਮਾਂ ਫਤਿਹ ਕਿੱਟ ਸਪੁਰਦ ਕਰਦੀਆਂ ਹਨ ਤਾਂ ਮਰੀਜ਼ ਜਾਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮ੍ਹਣੇ ਖੋਲ੍ਹਿਆ ਜਾਵੇ।
ਡਾ. ਅੰਜ਼ਨਾ ਗੁਪਤਾ ਨੇ ਕਿਹਾ ਫਤਹਿ ਕਿੱਟ ਅੰਦਰ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਾਮਾਨ ਦੀ ਵਰਤੋਂ ਬਾਰੇ ਮਰੀਜ਼ ਦੇ ਪਰਿਵਾਰਕ ਮੈਂਬਰ ਨੂੰ ਚੰਗੀ ਤਰ੍ਹਾਂ ਸਮਝਾਇਆ ਜਾਵੇ, ਤਾਂ ਜੋ ਹੋਮਆਇਸੋਲੇਟ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਫਤਿਹ ਕਿੱਟ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਤੁਰੰਤ ਦੂਰ ਕੀਤੀ ਜਾਵੇ ਤਾਂ ਜੋ ਮਰੀਜ਼ ਆਪਣਾ ਇਲਾਜ ਠੀਕ ਤਰ੍ਹਾਂ ਕਰ ਸਕੇ।
ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਵਿਅਕਤੀ ਕਰੋਨਾ ਪਾਜੇਟਿਵ ਆਉਦਾ ਹੈ ਤਾਂ ਪੰਜਾਬ ਸਰਕਾਰ ਵੱਲੋਂ ਮਰੀਜ ਨੂੰ ਇਲਾਜ ਲਈ ਮੈਡੀਸਨ ਨਾਲ ਲੈੱਸ ਇਕ ਕਿੱਟ ਮੁਹੱਈਆ ਕਰਵਾਈ ਜਾਂਦੀ ਹੈ, ਜਿਸ ਵਿੱਚ ਮੈਡੀਸਨ ਤੋਂ ਇਲਾਵਾ ਔਕਸੀਮੀਟਰ, ਸਟੀਮਰ, ਥਰਮਾਮੀਟਰ ਅਤੇ ਕਰੋਨਾ ਨਾਲ ਸੰਬੰਧਿਤ ਲਿਟਰੇਚਰ ਹੁੰਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਕੋਈ ਕੋਵਿਡ ਮਰੀਜ ਬਿਲਕੁਲ ਤੰਦਰੁਸਤ ਹੋ ਜਾਂਦਾ ਹੈ ਤਾਂ ਔਕਸੀਮੀਟਰ ਨੇੜੇ ਦੇ ਸਿਹਤ ਕੇਂਦਰ ਵਿੱਚ ਜਮਾਂ ਕਰਵਾਉਣ ਦੀ ਫਰਾਖਦਿਲੀ ਦਿਖਾਏ ਤਾਂ ਜੋ ਇਹ ਔਕਸੀਮੀਟਰ ਕਿਸੇ ਹੋਰ ਮਰੀਜ ਨੂੰ ਦਿੱਤਾ ਜਾ ਸਕੇ।
Please Share This News By Pressing Whatsapp Button