ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਚਲ ਰਹੇ ਆਨਲਾਈਨ ਮੁਕਾਬਿਲਆਂ ਦੌਰਾਨ ਵਿਦਿਆਰਥੀਆਂ ’ਚ ਪੂਰਾ ਉਤਸ਼ਾਹ
ਸੰਗਰੂਰ, 16 ਮਈ:
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ’ਚ ਚਲ ਰਹੇ ਆਨਲਾਈਨ ਮੁਕਾਬਿਲਆਂ ਦੌਰਾਨ ਵਿਦਿਆਰਥੀਆਂ ’ਚ ਕਾਫ਼ੀ ਉਤਸ਼ਾਹ ਹੈ। ਇਹ ਜਾਣਕਾਰੀ ਹੈਡ ਮਿਸਟੈ੍ਰਸ ਸ੍ਰੀਮਤੀ ਜਗਮੀਤ ਕੌਰ ਨੇ ਸਰਕਾਰੀ ਹਾਈ ਸਕੂਲ ਖੇਤਲਾ ਬਲਾਕ ਸੁਨਾਮ-2 ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰਵਾਏ ਲੇਖ ਲਿਖਣ ਮੁਕਾਬਿਲਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ 9ਵੀਂ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਅਧਾਰਿਤ ਲੇਖ ਮੁਕਾਬਲੇ ’ਚ ਸਮੂਲੀਅਤ ਕੀਤੀ। ਵਿਦਿਆਰਥੀਆਂ ਵੱਲੋਂ ਗੁਰੂ ਜੀ ਦੇ ਜੀਵਨ ਬਾਰੇ ਬਹੁਤ ਹੀ ਵਧੀਆਂ ਢੰਗ ਨਾਲ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ’ਚ ਹਰਸ਼ਦੀਪ ਕੌਰ ਜਮਾਤ 10ਵੀਂ ਨੇ ਪਹਿਲਾ, ਮਨਜੀਤ ਕੌਰ ਜਮਾਤ 10ਵੀਂ ਨੇ ਦੂਜਾ ਅਤੇ ਜਸਪ੍ਰੀਤ ਕੌਰ ਜਮਾਤ 10ਵੀਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾ ਸਕੂਲ ਨੋਡਲ ਅਧਿਆਪਕ ਸ੍ਰੀਮਤੀ ਮੋਹਨਦੀਪ ਕੌਰ ਅਤੇ ਗਾਇਡ ਅਧਿਆਪਕ ਸ੍ਰੀਮਤੀ ਗੁਰਮੀਤ ਕੌਰ ਨੇ ਵਿਦਿਆਰਥੀਆਂ ਨੂੰ ਲੇਖ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ।
ਇਸ ਮੌਕੇ ਤੇ ਹੈਡ ਮਿਸਟ੍ਰੈਸ ਸ੍ਰੀਮਤੀ ਜਗਮੀਤ ਕੌਰ ਨੇ ਬੱਚਿਆਂ ਨੂੰ ਇਸ ਮੁਕਾਬਲੇ ਦੀ ਮਹੱਤਤਾ ਦੱਸਦੇ ਹੋਏ ਇਹੇ ਜਿਹੇ ਮੁਕਾਬਲਿਆਂ ਵਿੱਚ ਵਧ-ਚੜ੍ਹਕੇ ਹਿੱਸਾ ਲੈਣ ਲਈ ਉਤਸਾਹਿਤ ਕੀਤਾ।
ਤਸਵੀਰਾਂ:
Please Share This News By Pressing Whatsapp Button