ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਆਦਿ ’ਤੇ ਲਾਲ ਰੰਗ ਦੇ ਅੱਗੇ ਤੇ ਪਿੱਛੇ ਰਿਫਲੈਕਟਰ ਜਾਂ ਚਮਕਦਾਰ ਟੇਪ ਲਗਾਉਣਾ ਲਾਜ਼ਮੀ-ਵਧੀਕ ਜ਼ਿਲ੍ਹਾ ਮੈਜਿਸਟਰੇਟ
ਸੰਗਰੂਰ, 18 ਮਈ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤੇ ਹਨ ਕਿ ਜ਼ਿਲ੍ਹਾ ਸੰਗਰੂਰ ਵਿੱਚ ਕੋਈ ਵੀ ਵਿਅਕਤੀ ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਅਤੇ ਹੋਰ ਗੱਡੀਆਂ ਦੇ ਅੱਗੇ ਪਿੱਛੇ ਲਾਲ ਰੰਗ ਦੇ ਰਿਫਲੈਕਟਰ ਜਾਂ ਚਮਕਦਾਰ ਟੇਪ ਫਿੱਟ ਕਰਵਾਏ ਬਿਨ੍ਹਾਂ ਨਹੀ ਚਲਾਏਗਾ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ ’ਤੇ ਵੇਖਣ ਵਿੱਚ ਆਇਆ ਹੈ ਕਿ ਸਾਈਕਲ, ਰਿਕਸ਼ਾ, ਰੇਹੜੀ, ਟਰੈਕਟਰ-ਟਰਾਲੀ ਅਤੇ ਅਜਿਹੀਆਂ ਗੱਡੀਆਂ ਜਿਨ੍ਹਾਂ ਦੇ ਅੱਗੇ ਪਿਛੇ ਲਾਈਟਾਂ ਨਹੀ ਹਨ, ਉਨ੍ਹਾਂ ਉੱਪਰ ਰਿਫਲੈਕਟਰ ਆਦਿ ਨਾ ਲੱਗੇ ਹੋਣ ਕਾਰਨ ਅੱਗੇ ਤੋਂ ਤੇਜ ਲਾਈਟਾਂ ਵਾਲਾ ਵਾਹਨ ਆਉਣ ’ਤੇ ਅਜਿਹੇ ਵਾਹਨ ਵਿਖਾਈ ਨਹੀਂ ਦਿੰਦੇ ਅਤੇ ਐਕਸੀਡੈਂਟ ਦਾ ਕਾਰਨ ਬਣਦੇ ਹਨ। ਇਸ ਨਾਲ ਜਿੱਥੇ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ, ਉਥੇ ਕਈ ਵਾਰ ਆਮ ਜਨਤਾ ਵਿੱਚ ਅਸ਼ਾਂਤੀ ਅਤੇ ਨੁਕਸੇ ਅਮਨ ਦਾ ਖਤਰਾ ਹੋਣ ਦੀ ਸੰਭਾਵਨਾ ਵੀ ਬਣ ਜਾਂਦੀ ਹੈ। ਇਸ ਲਈ ਅਜਿਹੇ ਵਾਹਨਾਂ ਨੂੰ ਰਿਫਲੈਕਟਰ ਲਾਏ ਬਿਨ੍ਹਾਂ ਚਲਾਉਣ ’ਤੇ ਰੋਕ ਲਾਉਣੀ ਲੋਕ ਹਿੱਤ ਵਿੱਚ ਜਰੂਰੀ ਹੈ। ਇਸ ਸਬੰਧ ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 6842 ਆਫ਼ 2000 ਵਿੱਚ ਅਗਵਾਈ ਲੀਹਾਂ ਦਿੱਤੀਆਂ ਗਈਆਂ ਹਨ ਕਿ ਅਜਿਹੇ ਵਾਹਨਾਂ ਦੇ ਅੱਗੇ ਪਿੱਛੇ ਰਿਫਲੈਕਟਰ ਲਾਏ ਜਾਣ। ਇਹ ਹੁਕਮ 16 ਜੁਲਾਈ 2021 ਤੱਕ ਲਾਗੂ ਰਹੇਗਾ।
Please Share This News By Pressing Whatsapp Button