ਚੋਰਾ ਨੇ ਲੁਟਿਆ ਸ਼ਰਾਬ ਦਾ ਠੇਕਾ
ਪਟਿਆਲਾ 18 ਮਈ ( ਬਲਵਿੰਦਰ ਪਾਲ ): ਕੋਰੋਨਾ ਮਹਾਮਾਰੀ ਦੇ ਇਸ ਦੌਰ ਵਿਚ ਵੀ ਸ਼ਰਾਰਤੀ ਅਨਸਰਾਂ ਵਲੋਂ ਵਾਰਦਾਤਾ ਨੂੰ ਅੰਜਾਮ ਦਿਤਾ ਜਾ ਰਿਹਾ ਹੈ। ਇਸ ਮੋਕੇ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਚੀਕਾ ਸੜਕ ਤੇ ਸਥਿਤ ਪਿੰਡ ਸਫੇੜਾ ਵਿਖੇ ਸ਼ਰਾਬ ਦੇ ਠੇਕੇ ਨੂੰ ਬੀਤੀ ਰਾਤ ਚੋਰਾਂ ਨੇ ਲੂੱਟ ਲਿਆ। ਇਸ ਮੌਕੇ ਠੇਕਾ ਸੰਚਾਲਕ ਅਨਮੇਸ਼ ਗੋਇਲ ਦੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਉਨ੍ਹਾਂ ਦੇ ਠੇਕਾ ਦਾ ਸ਼ਟਰ ਤੋੜ ਕੇ 116 ਪੇਟੀ ਦੇਸ਼ੀ ਸ਼ਰਾਬ, 9 ਪੇਟੀ ਅੰਗ੍ਰੇਜੀ ਸ਼ਰਾਬ ਅਤੇ 8 ਪੇਟੀ ਬਿਅਰ ਵੱਖ ਵੱਖ ਪ੍ਰਕਾਰ ਦੇ ਮਾਰਕੇ ਦੀਆਂ ਲੂੱਟ ਲਈਆ ਗਈਆਂ ਅਤੇ ਉਨ੍ਹਾਂ ਦਾ ਤਕਰੀਬਨ ਸਵਾ 4 ਲੱਖ ਰੁਪਏ ਦਾ ਨੁਕਸਾਨ ਚੋਰਾਂ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨਾਂ ਵਲੋਂ ਚਲਾਏ ਜਾ ਰਹੇ ਠੇਕੇ ਤੇ ਇਹ ਤੀਜੀ ਵਾਰਦਾਤ ਹੈ। ਉਨ੍ਹਾਂ ਵਲੋਂ ਇਸ ਸੰਬੰਧੀ ਥਾਣਾ ਸਦਰ ਅਤੇ ਬਲਬੇੜਾ ਚੋਂਕੀ ਵਿਖੇ ਇਤਲਾਹ ਦੇਣ ਤੋਂ ਬਾਅਦ ਚੋਂਕੀ ਦੇ ਇੰਚਾਰਜ ਐ.ਐਸ. ਆਈ ਨਿਸ਼ਾਨ ਸਿੰਘ ਅਤੇ ਉਨਾਂ ਦੀ ਟੀਮ ਵਲੋਂ ਮੌਕੇ ਦੇ ਮੁਆਨਾ ਕਰਨ ਉਪਰੰਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਠੇਕਾ ਸੰਚਾਲਕ ਨੇ ਜ਼ਿਲਾ ਪੁਲਸ ਮੁੱਖੀ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਸ਼ਰਾਰਤੀ ਅਨਸਰਾਂ ਅਤੇ ਚੋਰਾਂ ਨੂੰ ਕਾਬੂ ਕਰਕੇ ਨਿੱਤ ਹੋ ਰਹੀਆਂ ਲੂੱਟ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇ ਅਤੇ ਠੇਕੇਦਾਰਾ ਦੀ ਜਾਨ ਅਤੇ ਮਾਲ ਦੀ ਸੁਰਖਿਆ ਨੂੰ ਯਕੀਨੀ ਬਣਾਇਆ ਜਾਵੇ।
Please Share This News By Pressing Whatsapp Button