ਕਰੋਨਾ ਕਾਲ ਵਿੱਚ ਸਖ਼ੀ ਵਨ ਸਟਾਪ ਸੈਂਟਰ ਬਣਿਆ ਵਰਦਾਨ
ਸੰਗਰੂਰ, 19 ਮਈ:
ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਸਖੀ ਵਨ ਸਟਾਪ ਸੈਂਟਰ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਹਨ। ਅਜਿਹੀ ਹੀ ਇੱਕ ਮਿਸਾਲ ਤਹਿਤ ਸਖ਼ੀ ਵਨ ਸਟਾਪ ਸੈਂਟਰ ਸੰਗਰੂਰ ਤੇ ਸਖੀ ਵਨ ਸਟਾਪ ਸੈਂਟਰ ਨਰਮਦਾ (ਗੁਜਰਾਤ) ਦੇ ਸਹਿਯੋਗ ਨਾਲ ਸੰਗਰੂਰ ਜ਼ਿਲ੍ਹੇ ਦੀ ਇਕ ਔਰਤ ਤੇ ਉਸਦੀ ਬੱਚੀ ਨੰੂ ਪਰਿਵਾਰ ਨਾਲ ਮਿਲਾਇਆ।
ਸਖੀ ਵਨ ਸਟਾਪ ਸੈਂਟਰ ਸੰਗਰੂਰ ਦੇ ਪ੍ਰਬੰਧਕ ਦੀਪਕ ਸਿੰਗਲਾ ਨੇ ਕਿਹਾ ਕਿ ਮਾਰਚ 2021 ਵਿੱਚ ਉਨ੍ਹਾਂ ਨੂੰ ਸਖੀ ਵਨ ਸਟਾਪ ਸੈਂਟਰ ਨਰਮਦਾ (ਗੁਜਰਾਤ) ਤੋਂ ਪਤਾ ਚੱਲਿਆ ਕਿ ਸੰਗੂਰਰ ਜਿਲ੍ਹੇ ਦੇ ਇੱਕ ਪਿੰਡ ਦੀ ਔਰਤ ਅਤੇ ਉਸਦੀ ਬੱਚੀ ਗਲਤੀ ਨਾਲ ਗੁਜਰਾਤ ਪਹੁੰਚ ਗਈ ਸੀ। ਉਨ੍ਹਾਂ ਕਿਹਾ ਕਿ ਸਖੀ ਸੈਂਟਰ ਸੰਗਰੂਰ ਵੱਲੋਂ ਤੁਰੰਤ ਹੀ ਪੀੜਤ ਔਰਤ ਦੇ ਪਰਿਵਾਰ ਦੀ ਭਾਲ ਸੁਰੂ ਕੀਤੀ ਤੇ ਪੁਲਿਸ ਅਤੇ ਪਿੰਡ ਦੇ ਸਰਪੰਚ ਦੀ ਮਦਦ ਨਾਲ ਪੀੜਤ ਔਰਤ ਦੇ ਸਹੁਰੇ ਪਰਿਵਾਰ ਪਰਿਵਾਰ ਨੰੂ ਲੱਭਿਆ।
ਉਨ੍ਹਾਂ ਕਿਹਾ ਕਿ ਪੀੜਤ ਔਰਤ ਦੇ ਸਹੁਰਾ ਪਰਿਵਾਰ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਔਰਤ ਅਤੇ ਉਸਦੀ ਬੱਚੀ ਦੀ ਫੋਟੋ ਦੇਖ ਕੇ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਸੰਗਰੂਰ ਵੱਲੋਂ ਸਖੀ ਵਨ ਸਟਾਪ ਸੈਂਟਰ, ਨਰਮਦਾ ਨਾਲ ਤਾਲਮੇਲ ਕਰ ਕੇ 13 ਮਈ 2021 ਨੂੰ ਪੀੜਤ ਔਰਤ ਅਤੇ ਉਸਦੀ ਬੱਚੀ ਨੂੰ ਸੰਗਰੂਰ ਵਾਪਿਸ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਕਾਊਂਸਿਗ ਕਰਨ ਤੋਂ ਬਾਅਦ ਪੀੜਤ ਔਰਤ ਤੇ ਉਸ ਦੀ ਬੱਚੀ ਨੂੰ ਪਿੰਡ ਦੇ ਸਰਪੰਚ ਦੀ ਹਾਜ਼ਰੀ ਵਿੱਚ ਪਰਿਵਾਰ ਦੇ ਸਪੁਰਦ ਕੀਤਾ ਗਿਆ। ਦੀਪਕ ਸਿੰਗਲਾ ਨੇ ਕਿਹਾ ਕਿ ਹਿੰਸਾ ਦਾ ਸ਼ਿਕਾਰ ਕੋਈ ਵੀ ਔਰਤ ਕਿਸੇ ਵੀ ਕਿਸਮ ਦੀ ਮਦਦ ਲਈ ਸਾਖੀ-ਵਨ ਸਟਾਪ ਸੈਂਟਰ ਸੰਗਰੂਰ ਦੇ ਹੈਲਪਲਾਈਨ ਨੰਬਰ 01672 – 240760 ਜਾਂ ਈ-ਮੇਲ oscsangrur@gmail.com ਰਾਹੀਂ ਸੰਪਰਕ ਕਰ ਸਕਦੀ ਹੈ।
Please Share This News By Pressing Whatsapp Button