ਕੋਵਿਡ ਤੋਂ ਠੀਕ ਹੋਏ ਤੇ ਆਕਸੀਜਨ ਦੀ ਲੋੜ ਵਾਲੇ ਮਰੀਜਾਂ ਲਈ ਪਟਿਆਲਾ ‘ਚ ਆਕਸੀਜਨ ਕਨਸਟ੍ਰੇਟਰ ਬੈਂਕ ਸਥਾਪਤ
ਪਟਿਆਲਾ, 26 ਮਈ:(ਬਲਵਿੰਦਰ ਪਾਲ)
ਕੋਵਿਡ ਤੋਂ ਠੀਕ ਹੋਣ ਵਾਲੇ ਅਜਿਹੇ ਮਰੀਜਾਂ, ਜਿਨ੍ਹਾਂ ਨੂੰ ਹਸਪਤਾਲ ‘ਚੋਂ ਛੁੱਟੀ ਤਾਂ ਹੋ ਚੁੱਕੀ ਹੋਵੇ ਪਰ ਉਨ੍ਹਾਂ ਨੂੰ ਆਕਸੀਜਨ ਦੀ ਅਜੇ ਲੋੜ ਹੋਵੇ, ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪਟਿਆਲਾ ਵਿਖੇ ਆਕਸੀਜਨ ਕਨਸਟ੍ਰੇਟਰ ਬੈਂਕ ਸਥਾਪਤ ਕੀਤਾ ਹੈ। ਇਨ੍ਹਾਂ ਮਰੀਜਾਂ ਨੂੰ ਡਾਕਟਰ ਦੀ ਸਲਾਹ ‘ਤੇ ਹੀ ਇਹ ਕਨਸਟ੍ਰੇਟਰ ਦਿੱਤੇ ਜਾਣਗੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਸੀ ਕਿ ਕੁਝ ਅਜਿਹੇ ਮਰੀਜ ਵੀ ਹਨ, ਜਿਹੜੇ ਕਿ ਉਂਜ ਭਾਵੇਂ ਕੋਵਿਡ ਤੋਂ ਠੀਕ ਤਾਂ ਹੋ ਗਏ ਹਨ ਪਰੰਤੂ ਉਨ੍ਹਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਅਜੇ ਵੀ ਆਕਸੀਜਨ ਦੀ ਲੋੜ ਮਹਿਸੂਸ ਹੁੰਦੀ ਹੈ। ਆਕਸੀਜਨ ਦੀ ਨਿਯੰਤਰਤ ਸਪਲਾਈ ਨੂੰ ਧਿਆਨ ‘ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਆਕਸੀਜਨ ਦੀ ਲੋੜ ਵਾਲੇ ਅਜਿਹੇ ਮਰੀਜਾਂ ਨੂੰ ਆਕਸੀਜਨ ਕਨਸਟ੍ਰੇਟਰਜ ਮੁਹੱਈਆ ਕਰਵਾਏ ਜਾਣ ਦਾ ਫੈਸਲਾ ਕੀਤਾ।
ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ ਦੇ ਇਲਾਜ ਉਪਰੰਤ ਹਸਪਤਾਲਾਂ ‘ਚੋਂ ਘਰ ਗਏ ਮਰੀਜਾਂ, ਜਿਨ੍ਹਾਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਵਾਧੂ ਆਕਸੀਜਨ ਲੈਣ ਦੀ ਜਰੂਰਤ ਹੋਵੇਗੀ, ਨੂੰ ਇਹ ਆਕਸੀਜਨ ਕਨਸਟ੍ਰੇਟਰਜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਮਰੀਜ ਦਾ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਕੀਤਾ ਜਾਵੇਗਾ ਕਿ ਉਸ ਮਰੀਜ ਨੂੰ ਆਕਸੀਜਨ ਕਿੰਨੇ ਦਿਨ, ਕਿਸ ਤਰ੍ਹਾਂ ਅਤੇ ਕਿੰਨੀ ਮਾਤਰਾ ਵਿੱਚ ਦੇਣੀ ਹੈ, ਕਿਉਂਕਿ ਆਕਸੀਜਨ ਦੀ ਜਿਆਦਾ ਮਾਤਰਾ ਲੈਣੀ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਸ੍ਰੀ ਕੁਮਾਰ ਅਮਿਤ ਨੇ ਅੱਗੇ ਦੱਸਿਆ ਕਿ ਇਹ ਕਨਸਟ੍ਰੇਟਰਜ ਮੁਹੱਈਆ ਕਰਵਾਉਣ ਲਈ ਸਿਵਲ ਸਰਜਨ ਪਟਿਆਲਾ ਦੇ ਦਫ਼ਤਰ ਵਿਖੇ ਆਰ.ਐਮ.ਓ. ਡਾ. ਮਿਨੀ ਸਿੰਗਲਾ ਨੂੰ ਤਕਨੀਕੀ ਅਧਿਕਾਰੀ ਅਤੇ ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਸ੍ਰੀ ਲਾਲ ਵਿਸ਼ਵਾਸ਼ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ, ਜਿਨ੍ਹਾਂ ਵੱਲੋਂ ਮਰੀਜ ਨੂੰ ਆਕਸੀਜਨ ਦੀ ਲੋੜ ਅਤੇ ਡਾਕਟਰ ਦੀ ਸਲਾਹ ਬਾਰੇ ਪੜਤਾਲ ਕੀਤੀ ਜਾਵੇਗੀ।
ਆਕਸੀਜਨ ਦੀ ਲੋੜ ਵਾਲੇ ਮਰੀਜਾਂ ਦੇ ਵਾਰਸ ਡਾ. ਮਿਨੀ ਸਿੰਗਲਾ ਨੂੰ ਮਿਲਕੇ ਇਹ
Please Share This News By Pressing Whatsapp Button