ਬਲੈਕ ਫੰਗਸ ਦੀ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਕਾਰਜ਼ਸੀਲ-ਡਾ.ਅੰਜਨਾ ਗੁਪਤਾ
ਸੰਗਰੂਰ, 26 ਮਈ:
ਦੇਸ਼ ਵਿੱਚ ਕਰੋਨਾਵਾਇਰਸ ਦੀ ਦੂਜੀ ਲਹਿਰ ਆਉਣ ਦੇ ਨਾਲ ਹੀ ਕੁੱਝ ਬਲੈਕ ਫੰਗਸ ਦੀ ਬਿਮਾਰੀ ਦੇ ਵੀ ਕੇਸ ਸਾਹਮ੍ਹਣੇ ਆਏ ਹਨ । ਬਲੈਕ ਫੰਗਸ ਦੀ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਕਾਰਜ਼ਸੀਲ ਹੈ। ਇਹ ਜਾਣਕਾਰੀ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਨੇ ਦਿੱਤੀ।
ਡਾ. ਅੰਜਨਾ ਗੁਪਤਾ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਸ਼ੂਗਰ, ਕੈਂਸਰ, ਏਡਜ ਹੈ ਜਾਂ ਸਟੀਰਾਇਡ ਦੀ ਵਧੇਰੇ ਵਰਤੋਂ ਕਰਨ ਵਾਲੇ ਵਿਅਕਤੀ ਜਾਂ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਘੱਟ ਹੁੰਦੀ ਹੈ, ਨੂੰ ਬਲੈਕ ਫ਼ੰਗਸ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਇਸ ਲਾਗ ਨੂੰ ਮਿਊਕੋਰਮਾਈਕੋਸਿਸ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਚਿਹਰੇ ਤੇ ਸੋਜਸ, ਨੱਕ ਬੰਦ ਹੋਣਾ ਜਾਂ ਨੱਕ ’ਚ ਭੂਰਾ ਤਰਲ ਪਦਾਰਥ ਵਹਿਣਾ, ਦੰਦਾਂ ’ਚ ਦਰਦ ਜਾਂ ਦੰਦਾਂ ਦਾ ਢਿੱਲਾ ਪੈਣਾ, ਅੱਖਾਂ ਵਿੱਚ ਲਾਲੀ, ਸੋਜਸ਼ ,ਦਰਦ ਜਾਂ ਧੁੰਦਲਾ ਦਿਖਣਾ, ਸਾਹ ਲੈਣ ’ਚ ਤਕਲੀਫ, ਲਗਾਤਾਰ ਸਿਰ ਦਰਦ ਆਦਿ ਬਲੈਕ ਫ਼ੰਗਸ ਦੇ ਲੱਛਣ ਹਨ।
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਪਰੋਕਤ ਲੱਛਣਾਂ ਵਿਚੋਂ ਕੋਈ ਵੀ ਲੱਛਣ ਦਿਖਣ ’ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਮਾਹਿਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਲੈਕ ਫ਼ੰਗਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਸਾਵਧਾਨ ਰਹਿ ਕੇ ਸਹੀ ਸਮੇਂ ਪਤਾ ਲੱਗਣ ’ਤੇ ਇਸ ਦਾ ਇਲਾਜ ਹੋ ਜਾਂਦਾ ਹੈ।
Please Share This News By Pressing Whatsapp Button