ਘਰੇਲੂ ਲੜਾਈ ਦੇ ਚਲਦਿਆਂ ਪਿਤਾ ਵੱਲੋਂ ਪੁੱਤਰ ਦਾ ਕਤਲ

ਘੱਗਾ , 27 ਮਈ – ( ਰਮਨ ਜੋਸ਼ੀ) – ਥਾਣਾ ਘੱਗਾ ਅਧੀਨ ਆਉਂਦੇ ਪਿੰਡ ਦੇਧਨਾ ਵਿਖੇ ਬੀਤੀ ਰਾਤ ਜ਼ਮੀਨ ਦੇ ਪੈਸਿਆਂ ਨੂੰ ਲੈਕੇ ਹੋਏ ਝਗੜੇ ‘ਚ ਇਕ ਕਲਯੁੱਗੀ ਪਿਤਾ ਵੱਲੋਂ ਆਪਣੇ ਹੀ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਮਿਲੀ ਹੈ ਜਿਸ ।
ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਨੇੜਲੇ ਪਿੰਡ ਦੇਧਨਾ ਦਾ ਇਸ਼ਰ ਰਾਮ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ ਤੇ ਵੱਡੇ ਲੜਕੇ ਤੋਂ ਅਲੱਗ ਆਪਣੇ ਛੋਟੇ ਲੜਕੇ ਬਲਕਾਰ ਸਿੰਘ ਨਾਲ ਰਹਿੰਦਾ ਸੀ , ਬਲਕਾਰ ਸਿੰਘ ਉਮਰ ਲਗਭਗ 30 ਸਾਲ ਜੋ ਅਜੇ ਕੁਵਾਰਾ ਹੀ ਸੀ। ਬੀਤੀ ਰਾਤ ਇਸ਼ਰ ਰਾਮ ਦਾ ਆਪਣੇ ਪੁੱਤਰ ਬਲਕਾਰ ਸਿੰਘ ਨਾਲ ਜ਼ਮੀਨ ਦੇ ਪੈਸਿਆਂ ਨੂੰ ਲੈਕੇ ਝਗੜਾ ਹੋ ਗਿਆ। ਝਗੜਾ ਇਥੋਂ ਤੱਕ ਪਹੁੰਚ ਗਿਆ ਕਿ ਗੁੱਸੇ ‘ਚ ਆਏ ਇਸ਼ਰ ਰਾਮ ਨੇ ਬਲਕਾਰ ਸਿੰਘ ਦਾ ਕਿਸੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਫਿਰ ਉਸ ਕਤਲ ਨੂੰ ਨਾਟਕੀ ਰੂਪ ਦੇਣ ਲਈ ਸਵੇਰੇ ਪੰਚਾਇਤ ਕੋਲ ਮੁੰਡੇ ਦੇ ਸ਼ਰਾਬ ਪੀਕੇ ਮਰਨ ਅਤੇ ਜਲਦੀ ਸਸਕਾਰ ਕਰਨ ਲਈ ਕਹਿਣ ਲੱਗਾ ਪਰ ਜਦੋਂ ਮਾਮਲਾ ਸ਼ੱਕੀ ਲੱਗਿਆ ਤਾਂ ਪੰਚਾਇਤ ਨੇ ਘੱਗਾ ਥਾਣੇ ਇਤਲਾਹ ਦੇ ਦਿੱਤੀ ਗਈ।
ਇਸ ਸਬੰਧੀ ਘੱਗਾ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਲਕਾਰ ਸਿੰਘ ਦੇ ਤਾਇਆ ਨਿਰੰਜਣ ਰਾਮ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਇਸ਼ਰ ਰਾਮ ਉਪਰ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਉਕਤ ਵਾਕੇ ਦੀ ਬਰੀਕੀ ਨਾਲ ਤਫਤੀਸ਼ ਜਾਰੀ ਹੈ।
ਕੈਪਸ਼ਨ – ਮ੍ਰਿਤਕ ਬਲਕਾਰ ਸਿੰਘ ਦੀ ਫਾਇਲ ਫੋਟੋ।
Please Share This News By Pressing Whatsapp Button