ਥਾਪਰ ਕਾਲਜ ਦੀ ਵਿਰਸਾ ਸੁਸਾਇਟੀ ਵੱਲੋਂ ਆਨ ਲਾਈਨ ‘ਸ਼ਾਮ ਏ ਰੌਣਕ’ ਪ੍ਰੋਗਰਾਮ ਆਯੋਜਿਤ

ਪਟਿਆਲਾ, 27 ਮਈ :(ਬਲਵਿੰਦਰ ਪਾਲ ) ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਵਿਰਸਾ ਸੁਸਾਇਟੀ ਵੱਲੋਂ ‘ਸ਼ਾਮ ਏ ਰੌਣਕ’ ਆਨ ਲਾਈਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸਪ੍ਰੋਗਰਾਮ ਵਿਚ ਰਾਣਾ ਰਣਬੀਰ, ਨਿਰਵੈਰ ਪੰਨੂ, ਦਿਨੇਸ਼ ਮੋਹਨ, ਜਗਜੀਤ ਸਿੰਘ ਸਭਰਵਾਲ ਤੇ ਮਨਪ੍ਰੀਤ ਸਿੰਘ ਸਮੇਤ ਵੱਖ ਵੱਖ ਬੁਲਾਰਿਆਂ ਨੇ ਆਪਣੇਤ ਤਜ਼ਰਬੇ ਨੌਜਵਾਨਾਂ ਨਾਲ ਸਾਂਝੇ ਕੀਤੇ।
ਰਾਣਾ ਰਣਬੀਰ ਨੇ ਨੌਜਵਾਨਾਂ ਨਾਲ ਆਪਣੇ ਦਰਸ਼ਕਾਂ ਨੁੰ ਪ੍ਰਭਾਵਤ ਕਰਨਲਈ ਨਿਭਾਏ ਵੱਖ ਵੱਖ ਕਿਰਦਾਰਾਂ ਬਾਰੇ ਚਰਚਾ ਕੀਤੀ ਤੇ ਦੱਸਿਆ ਕਿ ਅਸਲ ਚਰਿੱਤਰ ਮੁਤਾਬਕ ਚੱਲਣ ਨਾਲ ਉਹਨਾਂ ਨੂੰ ਹਮੇਸ਼ਾ ਸ਼ਾਨਦਾਰ ਹੁੰਗਾਰਾ ਮਿਲਿਆ ਹੈ।
ਨਿਰਵੈਰ ਪੰਨੂ ਨੇ ਆਪਣੀ ਰਸਭਿੰਨੀ ਆਵਾਜ਼ ਵਿਚ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਯਾਦ ਰਹੇ ਕਿ ਨਿਰਵੈਰ ਪੰਨੁ ਉਭਰ ਰਹੇ ਕਲਾਕਾਰ ਹਨ ਜਿਹਨਾਂ ਦੇ ਦੁਨੀਆਂ ਭਰ ਵਿਚ ਲੱਖਾਂ ਪ੍ਰਸ਼ੰਸਕ ਹਨ।
ਇਸੇ ਤਰੀਕੇ ਹਾਸ ਰਸੀ ਕਲਾਕਾਰ ਮਨਪ੍ਰੀਤ ਸਿੰਘ, ਭਾਰਤੀ ਮਾਡਲ ਤੇ ਫਿਲਮ ਅਭਿਨੇਤਾ ਦਿਨੇਸ਼ ਮੋਹਨ ਨੇ ਇਹ ਚਰਚਾ ਕੀਤੀ ਕਿ ਕਿਵੇਂ ਅਸੀਂ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰ ਸਕਦੇ ਹਾਂ।
ਸੋਸ਼ਲ ਮੀਡੀਆ ਇਨਫਲੂਐਂਸਰ ਜਗਜੀਤ ਸਿੰਘ ਸਭਰਵਾਲ ਨੇ ਆਪਣਾ ਸੋਸ਼ਲ ਮੀਡੀਆ ’ਤੇ ਪ੍ਰਸਿੱਧੀ ਹਾਸਲ ਕਰਨ ਦਾ ਤਰੀਕੇ ਤੇ ਆਪਣੇ ਤਜਰਬੇ ਨੌਜਵਾਨਾਂ ਨਾਲ ਸਾਂਝੇ ਕੀਤੇ।
Please Share This News By Pressing Whatsapp Button