ਪਿੰਡ ਦੇ ਸਟੇਡੀਅਮ ਵਿੱਚ ਬੂਟੇ ਲਗਾਏ
ਪਾਤੜਾਂ 29 ( ਰਮਨ ਜੋਸ਼ੀ ): ਪੰਜਾਬ ਵਿੱਚ ਲਗਾਤਾਰ ਘਟ ਰਹੀ ਬੂਟਿਆਂ ਦੀ ਗਿਣਤੀ ਸਰਕਾਰ ਦੇ ਨਾਲ ਸਮਾਜ ਸੇਵੀ ਸੰਸਥਾਵਾਂ ਅਤੇ ਵਾਤਾਵਰਨ ਪ੍ਰੇਮੀਆਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਅਤੇ ਬੂਟਿਆਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਜ ਪਿੰਡ ਬ੍ਰਾਹਮਣ ਮਾਜਰਾ ਦੇ ਨੌਜਵਾਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਸਤਨਾਮ ਸਿੰਘ ਨੇ ਦੇ ਬਾਬਾ ਬਿ੍ਜਾ ਨੰਦ ਸਟੇਡਿਅਮ ਵਿਖੇ ਬੂਟੇ ਲਾਉਣ ਵੇਲੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਪਿਛਲੇ ਸਾਲ ਬਾਬਾ ਨਾਨਕ ਦੇਵ ਜੀ ਦੇ ਪੰਜ ਸੌ ਪੰਜਾਹ ਸਾਲ ਦੇ ਮੌਕੇ ਤੇ ਹਰ ਪੰਚਾਇਤ ਰਾਹੀਂ ਪੰਜ ਸੌ ਪੰਜਾਹ ਬੂਟੇ ਲਗਵਾਏ ਗਏ ਹਨ ਅਤੇ ਹੁਣ ਵੀ ਹੋਰ ਬੂਟੇ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਮੌਕੇ ਤੇਜਿੰਦਰ ਤੇਜ਼ੀ ਬੁਰੜ ਵੀ ਮੌਜੂਦ ਸਨ
Please Share This News By Pressing Whatsapp Button