ਐੱਸ.ਡੀ.ਐੱਮ. ਨੇ ਪਿੰਡ ਖੁਰਾਣਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਸਫ਼ਲ ਕਿਸਾਨ ਦੇ ਖੇਤ ਦਾ ਦੌਰਾ ਕੀਤਾ
ਸੰਗਰੂਰ, 31 ਮਈ
ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਐੱਸ.ਡੀ.ਐੱਮ. ਸੰਗਰੂਰ ਸ਼੍ਰੀ ਯਸ਼ਪਾਲ ਸ਼ਰਮਾ ਨੇ ਪਿੰਡ ਖੁਰਾਣਾ ਵਿਖੇ ਝੋਨੇ ਦੀ ਸਿੱਧੀ ਬਿਜ਼ਾਈ ਕਰਨ ਵਾਲੇ ਕਿਸਾਨ ਗੁਰਤੇਜ ਸਿੰਘ ਦੇ ਖੇਤ ਦਾ ਦੌਰਾ ਕੀਤਾ। ਉਨ੍ਹਾਂ ਹੋਰਨਾ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪੇ੍ਰਰਿਤ ਕਰਨ ਦੇ ਮੰਤਵ ਤਤਿਹ ਖੁਦ ਅਗਾਂਹਵਧੂ ਕਿਸਾਨ ਦੇ ਖੇਤਾਂ ’ਚ ਟੈ੍ਰਕਟਰ ਚਲਾ ਕੇ ਝੋਨੇ ਦੀ ਸਿੱਧੀ ਬਿਜਾਈ ਦਾ ਟ੍ਰਾਇਲ ਲਿਆ।
ਉਨ੍ਹਾਂ ਸਫਲ ਕਿਸਾਨ ਗੁਰਤੇਜ ਸਿੰਘ ਵੱਲੋਂ ਕੀਤੀ ਜਾ ਰਹੀ ਸਿੱਧੀ ਬਿਜਾਈ ਲਈ ਜਿੱਥੇ ਉਸਦੀ ਸ਼ਲਾਘਾ ਕੀਤੀ ਨਾਲ ਹੀ ਹੋਰਨਾਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਖੇਤੀਬਾੜੀ ਮਾਹਿਰਾਂ ਦੀ ਸਲਾਹ ਮੁਤਾਬਿਕ ਸਿੱਧੀ ਬਿਜਾਈ ਨੂੰ ਤਵੱਜੋਂ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਮਾਹਿਰਾਂ ਰਾਹੀ ਸਮੇਂ ਸਮੇਂ ਸਿੱਧੀ ਬਿਜਾਈ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਘੱਟ ਰਿਹਾ ਹੈ, ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਇਸ ਕੁਦਰਤੀ ਸੋਮੇ ਦੀ ਸੰਭਾਲ ਲਈ ਆਪਣਾ ਬਣਦਾ ਯੋਗਦਾਨ ਪਾਈਏ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਝੋਨਾ ਲਗਾਉਣ ਸਮੇਂ ਹੋਣ ਵਾਲੀ ਮਿਹਨਤ ਤੋਂ ਇਲਾਵਾ ਮਜ਼ਦੂਰੀ ਅਤੇ ਤੇਲ ਆਦਿ ਦੇ ਖਰਚਿਆਂ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਮਲ ਕਿਸਮਾਂ ਦੀ ਸਿੱਧੀ ਬਿਜਾਈ ਦਾ ਢੁੱਕਵਾਂ ਸਮਾਂ 01 ਜੂਨ ਤੋ 15 ਜੂਨ ਤੱਕ ਹੈ ਅਤੇ ਬਾਸਮਤੀ ਕਿਸਮਾਂ ਦੀ ਬਿਜਾਈ ਦਾ ਢੁੱਕਵਾਂ ਸਮਾਂ 16 ਜੂਨ ਤੋਂ 30 ਜੂਨ ਤੱਕ ਹੈ।
ਇਸ ਮੌਕੇ ਸਫ਼ਲ ਕਿਸਾਨ ਗੁਰਤੇਜ਼ ਸਿੰਘ ਨੇ ਦੱਸਿਆ ਕਿ ਬੀਤੇ ਵਰ੍ਹੇ 7 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਉਸ ਨੇ ਦੱਸਿਆ ਕਿ ਝੋਨਾ ਲਗਾਉਣ ਮੌਕੇ ਲੇਬਰ ਅਤੇ ਤੇਲ ਆਦਿ ਦੇ ਖਰਚਿਆਂ ਦੀ ਬੱਚਤ ਹੋਈ ਅਤੇ ਝਾੜ ਵੀ ਵਧੀਆ ਨਿਕਲਿਆ। ਉਸਨੇ ਦੱਸਿਆ ਨਮੀ ਦੀ ਮਾਤਰਾ ਸਹੀ ਹੋਣ ਕਾਰਨ ਕਿ ਫ਼ਸਲ ਵੇਚਣ ਮੌਕੇ ਕੋਈ ਪ੍ਰੇਸ਼ਾਨੀ ਨਹੀਂ ਆਈ। ਸਫ਼ਲ ਕਿਸਾਨ ਦਾ ਕਹਿਣਾ ਹੈ ਕਿ ਉਸ ਵੱਲੋਂ ਆਪਣੇ ਭਰਾਵਾਂ ਦੇ ਸਹਿਯੋਗ ਨਾਲ ਮੌਜੂਦਾ ਸਾਲ ਇਹ ਰਕਬਾ ਵਧਾ ਕੇ 33 ਏਕੜ ਕਰ ਲਿਆ ਹੈ।
Please Share This News By Pressing Whatsapp Button