ਸ਼ਿਵ ਸੈਨਾ ਹਿੰਦੁਸਤਾਨ ਦੀ ਜਿਲ੍ਹਾ ਨਗਰ ਇਕਾਈ ਵਿਚ ਆਰ ਟੀ ਆਈ ਸਮਾਜਿਕ ਵਰਕਰ ਹੋਏ ਸ਼ਾਮਿਲ
ਪਟਿਆਲਾ 14 ਜੂਨ (ਬਲਵਿੰਦਰ ਪਾਲ)
ਸ਼ਿਵ ਸੈਨਾ ਹਿੰਦੁਸਤਾਨ ਦੀ ਜਿਲ੍ਹਾ ਨਗਰ ਇਕਾਈ ਵਿਚ ਸ਼ਾਮਿਲ ਹੋਏ ਆਰ ਟੀ ਆਈ ਸਮਾਜਿਕ ਵਰਕਰ ਸ਼੍ਰੀ ਮਨੋਜ ਕਰਨ ਨੂੰ ਅੱਜ ਸ਼ਿਵ ਸੈਨਾ ਦੇ ਰਾਸ਼ਟਰ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਵਲੋਂ ਨਿਯੁਕਤੀ ਪੱਤਰ ਭੇਟ ਕੀਤਾ ਗਿਆ ਜਿਸ ਵਿੱਚ ਮਨੋਜ ਕਰਨ ਨੂੰ ਤ੍ਰਿਪੜੀ ਮੰਡਲ ਤੇ ਮਾਡਲ ਟਾਊਨ ਦੇ ਪ੍ਰਭਾਰੀ ਦੀ ਜਿੰਮੇਵਾਰੀ ਦਿੱਤੀ ਗਈ | ਇਸ ਮੌਕੇ ਤੇ ਮਨੋਜ ਕਰਨ ਨੇ ਕਿਹਾ ਕੇ ਉਹ ਪ੍ਰਧਾਨ ਸ਼੍ਰੀ ਪਵਨ ਗੁਪਤਾ ਜੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਨਿਭਾਉਣਗੇ ਤੇ ਵੱਧ ਤੋਂ ਵੱਧ ਵਰਕਰਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਨਾਲ ਜੋੜਣਗੇ ਤੇ ਆਪਣੀ ਪਾਰਟੀ ਨੂੰ ਮਜਬੂਤ ਕਰਨ ਦੀ ਹਰ ਪ੍ਰਕਾਰ ਦੀ ਦੀ ਜੀਤੋੜ ਕੋਸ਼ਿਸ਼ ਕਰਦੇ ਰਹਿਣ ਗੇ |
ਇਸ ਮੌਕੇ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰ ਪ੍ਰਧਾਨ ਵਲੋਂ ਮਨੋਜ ਕਰਨ ਨੂੰ ਆਪਣਾ ਅਸ਼ੀਰਵਾਦ ਦੇਂਦੇ ਹੋਏ ਵਧਾਈ ਤੇ ਸ਼ੁਭਕਾਮਨਾਵਾ ਦਿਤੀ ਗਈ ਤੇ ਪਾਰਟੀ ਪ੍ਰਤੀ ਵਫ਼ਾਦਾਰੀ ਤੇ ਮੇਹਨਤ ਕਰ ਕੇ ਪਾਰਟੀ ਨੂੰ ਮਜਬੂਤ ਕਰਨ ਦੀ ਮੁਹਿੰਮ ਨੂੰ ਤੇਜ਼ ਕਰਨ ਦਾ ਜਿੰਮੇਵਾਰੀ ਦਿਤੀ ਗਯੀ
Please Share This News By Pressing Whatsapp Button