ਹਲਕਾ ਸ਼ੁਤਰਾਣਾ ਦੇ ਸਾਧਮਾਜਰਾ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ
ਪਾਤੜਾਂ 15 ਜੂਨ(ਰਮਨ ਜੋਸ਼ੀ)
ਹਲਕਾ ਸ਼ੁਤਰਾਣਾ ਅਧੀਨ ਪੈਂਦੇ ਪਿੰਡ ਸਾਧਮਾਜਰਾ ਵਿਖੇ ਨੌਜਵਾਨਾਂ ਵਲੋਂ ਸਾਂਝੇ ਤੌਰ *ਤੇ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿੱਚ ਹਲਕਾ ਸ਼ੁਤਰਾਣਾ ਦੇ ਹਰਮਨ ਪਿਆਰੇ ਆਗੂ ਅਤੇ ਸੁਤੰਤਰ ਮਜ਼ਦੂਰ ਯੂਨੀਅਨ, ਭਾਰਤ ਦੇ ਪੰਜਾਬ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਨੌਜਵਾਨ ਵਰਗ ਨੂੰ ਸੰਬੋਧਨ ਕਰਦਿਆਂ ਡਾ. ਜਤਿੰਦਰ ਸਿੰਘ ਮੱਟੂ ਨੇ ਨੌਜਵਾਨਾਂ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ *ਤੇ ਮੁੜ ਲੈ ਕੇ ਆਉਣ ਅਤੇ ਤੰਦਰੁਸਤ ਅਤੇ ਨਿਰੋਏ ਪੰਜਾਬ ਦੀ ਸਿਰਜਣਾ ਲਈ ਨੌਜਵਾਨ ਵਰਗ ਨੂੰ ਅੱਗੇ ਆਉਣਾ ਹੋਵੇਗਾ। ਨੌਜਵਾਨਾਂ ਨੂੰ ਖੁਦ ਪਿੰਡ ਪਿੰਡ ਘਰ ਘਰ ਜਾ ਕੇ ਸਮਾਜਿਕ ਬੁਰਾਈਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੋਵੇਗਾ। ਆਪਣੇ ਸੂਬੇ ਅੰਦਰ ਰਹਿ ਕੇ ਹੀ ਇਸਦੇ ਵਿਕਾਸ ਲਈ ਨਵੇਂ ਸੋਮੇ ਪੈਦਾ ਕਰਨੇ ਹੋਣਗੇ।ਸਰਕਾਰਾਂ *ਤੇ ਵਰਦਿਆਂ ਉਨਾਂ ਕਿਹਾ ਕਿ ਸਰਕਾਰਾਂ ਦੀ ਲਾਪਰਵਾਹੀ ਨਾਲ ਸਸਤੀ ਤੇ ਮਿਆਰੀ ਸਿੱਖਿਆ ਲਈ ਬਣੇ ਸਿੱਖਿਆ ਸੰਸਥਾਨ ਅੱਜ ਖਤ਼ਰੇ ਵਿੱਚ ਹਨ। ਅੱਜ ਸੂਬੇ ਦੀ ਨੌਜਵਾਨੀ ਨੂੰ ਸੰਭਾਲਣ ਦੀ ਬਹੁਤ ਲੋੜ ਹੈ। ਡਿਗਰੀਆਂ ਡਿਪਲੋਮੇ ਕਰਨ ਦੇ ਬਾਵਜੂਦ ਪੜੇ ਲਿਖੇ ਨੌਜਵਾਨ ਸਬਜੀਆਂ ਵੇਚ ਰਹੇ ਹਨ, ਝੋਨੇ ਲਗਾ ਕੇ ਜ਼ਿੰਦਗੀ ਬਸਰ ਕਰ ਰਹੇ ਹਨ।ਬੇਰੁਜਗਾਰੀ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਜਵਾਨੀ ਆਪਣਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ। ਉਨਾਂ ਕਿਹਾ ਕਿ ਜਿਸ ਵੀ ਸੂਬੇ ਜਾਂ ਦੇਸ਼ ਵਿੱਚ ਬੇਰੁਜਗਾਰੀ ਹੋਵੇਗੀ ਉਥੇ ਸਮਾਜਿਕ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ।ਸੱਤ੍ਹਾ *ਤੇ ਕਾਬਿਜ਼ ਰਹੀਆਂ ਸਰਕਾਰਾਂ ਨੇ ਨੌਜਵਾਨਾਂ ਦੇ ਭਵਿੱਖ ਨੂੰ ਬਚਾਉਣ ਲਈ ਕੋਈ ਗੰਭੀਰਤਾ ਨਹੀਂ ਦਿਖਾਈ।ਲਿਹਾਜਾ ਸਾਨੂੰ ਇਕੱਠੇ ਹੋ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਅੱਗੇ ਲਿਆਉਣਾ ਹੋਵੇਗਾ। ਇਸ ਮੌਕੇ ਹਾਜਰ ਸਖਸ਼ੀਅਤਾਂ ਵਿੱਚ ਗੁਰਜੰਟ ਸਿੰਘ ਖਾਲਸਾ,ਨੌਜਵਾਨਾਂ ਵਿੱਚ ਚਰਨੀ ਖਾਨ, ਹਾਕਮ, ਦਰਸ਼ਨ ਸਿੰਘ, ਹਰਭਜਨ ਸਿੰਘ, ਗਗਨ, ਬਿੱਟੂ ਖਾਨ, ਅਜੈ ਕੁਮਾਰ, ਲਛਮਣ ਰਾਮ ਹਾਜਰ ਸਨ।
ਫੋਟੋ: ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਹਲਕਾ ਸ਼ੁਤਰਾਣਾ ਦੇ ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ।
Please Share This News By Pressing Whatsapp Button