ਕਿ੍ਰਸੀ ਵਿਗਿਆਨ ਕੇਂਦਰ ਖੇੜੀ ਵੱਲੋਂ ਖਾਦਾਂ ਦੀ ਸਤੁੰਲਿਤ ਵਰਤੋਂ ਸੰਬਧੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਕਰਾਇਆ
ਸੰਗਰੂਰ, 19 ਜੂਨ:
ਡਾਇਰੈਕਟਰ ਜਨਰਲ (ਆਈ ਸੀ ਏ ਆਰ) ਦੇ ਦਿਸਾ ਨਿਰਦੇਸਾਂ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਵਿੱਚ ਕਿ੍ਰਸੀ ਵਿਗਿਆਨ ਕੇਂਦਰ ਖੇੜੀ ਵਿਖੇ ਖਾਦਾਂ ਦੀ ਸਤੁਲਿੰਤ ਵਰਤੋਂ ਸੰਬਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਕਿ੍ਰਸੀ ਵਿਗਿਆਨ ਕੇਂਦਰ, ਖੇੜੀ ਦੇ ਸਹਿਯੋਗੀ ਨਿਰਦੇਸਕ (ਸਿਖਲਾਈ) ਡਾ ਮਨਦੀਪ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਅਧਾਰ ‘ਤੇ ਸਿਫਾਰਿਸ ਕੀਤੀ ਮਾਤਰਾ ਵਿੱਚ ਹੀ ਵਰਤੋਂ ਕਰਨ ਲਈ ਪ੍ਰੇਰਤ ਕੀਤਾ।
ਉਹਨਾਂ ਦੱਸਿਆ ਕਿ ਪੰਜਾਬ ਦੀਆਂ ਜ਼ਮੀਨਾਂ ਵਿੱਚ 1980-90 ਦੌਰਾਨ ਜੈਵਿਕ ਕਾਰਬਨ ਦੀ ਮਾਤਰਾ 0.33 ਸੀ ਜੋ ਕਿ 2011-2020 ਦੌਰਾਨ ਵੱਧ ਕੇ 0.51 ਹੋ ਗਈ ਹੈ। ਉਨਾਂ ਕਿਹਾ ਕਿ ਜ਼ਮੀਨ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਵਿੱਚ ਵਧਣਾ ਜ਼ਮੀਨ ਦੀ ਚੰਗੀ ਸਿਹਤ ਦੀ ਨਿਸਾਨੀ ਹੈ। ਉਨਾਂ ਕਿਹਾ ਕਿ ਵੱਖ-ਵੱਖ ਮੁੱੱਖ ਅਤੇ ਲਘੂ ਤੱਤਾਂ ਦੀ ਸੰਤੁਲਿਤ ਮਾਤਰਾ ਵਿੱਚ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਫਸਲ ਨੂੰ ਸਾਰੇ ਤੱਤ ਸਹੀ ਮਾਤਰਾ ਵਿੱਚ ਮਿਲ ਸਕਣ ਅਤੇ ਘੱਟ ਲਾਗਤ ਨਾਲ ਭਰਪੂਰ ਪੈਦਾਵਾਰ ਲਈ ਜਾ ਸਕੇ। ਉਨਾਂ ਕਿਸਾਨਾਂ ਨੂੰ ਯੂਰੀਆ ਖਾਦ ਦੀ ਬੇਲੋੜੀ ਵਰਤੋਂ ਤੋਂ ਗੁਰੇਜ਼ ਕਰਨ ਲਈ ਵੀ ਕਿ ਕਿਹਾ
ਮੁੱਖ ਖੇਤੀਬਾੜੀ ਅਫਸਰ ਡਾ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨ ਦੀ ਨਸੀਹਤ ਦਿੱਤੀ। ਉਨਾਂ ਕਿਹਾ ਕਿ ਖਾਦਾਂ ਦੀ ਸਹੀ ਮਿਕਦਾਰ ਵਰਤਣ ਨਾਲ ਜਿੱਥੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਹੋਵੇਗੀ ੳੱੁਥੇ ਹੀ ਖੇਤੀ ਲਾਗਤਾਂ ਵਿੱਚ ਵੀ ਕਮੀ ਆਵੇਗੀ। ਉਹਨਾਂ ਅੱਗੇ ਦੱਸਿਆ ਕਿ ਸੰਗਰੂਰ ਜ਼ਿਲੇ ਵਿੱਚ ਸਥਾਪਿਤ ਨਵੀਂ ਤਕਨੀਕ ਦੀ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸਾਲਾ ਵਿੱਚ ਸਾਰੇ ਤਰਾਂ ਦੇ ਖੁਰਾਕੀ ਤੱਤਾਂ (ਵੱਡੇ ਅਤੇ ਛੋਟੇ) ਦੀ ਜਾਂਚ ਸੁਰੂ ਹੋ ਗਈ ਹੈ ਅਤੇ ਉਨਾਂ ਵਲੋਂ ਪਿਛਲੇ ਸਾਲ 15397 ਮਿੱਟੀ ਸਿਹਤ ਕਾਰਡ ਜ਼ਾਰੀ ਕੀਤੇ ਗਏ ਸਨ। ਡਾ ਅਸੋਕ ਕੁਮਾਰ, ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਖੁਰਾਕੀ ਤੱਤਾਂ ਦੀ ਮਹੱਤਤਾ, ਖਾਦਾਂ ਦੀ ਸਤੰੁਲਿਤ ਵਰਤੋਂ ਲਈ ਮਿੱਟੀ ਪਰਖ ਦੀ ਮਹੱਤਤਾ, ਜੈਵਿਕ ਖਾਦਾਂ ਦੀ ਮਹੱਤਤਾ ਅਤੇ ਜੀਵਾਣੂੰ ਖਾਦ ਦੇ ਟੀਕੇ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।
ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਸੰਭਾਲਣ ਬਾਰੇ ਨੁਕਤੇ ਸਾਂਝੇ ਕੀਤੇ। ਕਿਸਾਨਾਂ ਵਲੋਂ ਪੁੱਛੇ ਗਏ ਪ੍ਰਸ਼ਨਾਂ ਜਿਵੇਂ ਕਿ ਝੋਨੇ ਵਿੱਚ ਯੂਰੀਆ ਖਾਦ ਦੀ ਸਹੀ ਢੰਗ ਨਾਲ ਵਰਤੋਂ, ਜ਼ਿੰਕ, ਲੋਹਾ ਅਤੇ ਪੋਟਾਸ਼ ਖਾਦ ਦੀ ਵਰਤੋਂ, ਆਦਿ ਬਾਰੇ ਤੱਸਲੀਬਖਸ਼ ਜਵਾਬ ਦਿੱਤੇ ਗਏ। ਅਖੀਰ ਵਿੱਚ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਮੁੱਖ ਨੁਕਤੇ ਅਤੇ ਸੁਝਾਅ ਬਾਰੇ ਖੇਤੀ ਸਾਹਿਤ ਵੰਡਿਆ ਗਿਆ।
Please Share This News By Pressing Whatsapp Button