ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਵਿਦਿਆਰਥੀ ਨੂੰ ਯੋਗ ਦੀ ਮਹੱਤਤਾ ਤੋਂ ਕਰਵਾਇਆ ਜਾਣੂ
ਸੰਗਰੂਰ, 21 ਜੂਨ:
ਸਿੱਖਿਆ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਵਿਸ਼ਵ ਯੋਗ ਦਿਵਸ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਲੌਂਗੋਵਾਲ ਵਿਖੇ ਵਰਚੁਅਲ ਰੂਪ ਵਿੱਚ ਮਨਾਇਆ ਗਿਆ। ਇਹ ਜਾਣਕਾਰੀ ਪਿ੍ਰੰਸੀਪਲ ਸ੍ਰੀ ਬਿਪਨ ਚਾਵਲਾ ਨੇ ਦਿੱਤੀ।
ਪਿ੍ਰੰਸੀਪਲ ਸ੍ਰੀ ਬਿਪਨ ਚਾਵਲਾ ਨੇ ਦੱਸਿਆ ਕਿ ਲਗਭਗ 1:30 ਘੰਟੇ ਚੱਲੀ ਜ਼ੂਮ ਮੀਟਿੰਗ ਰਾਹੀ ਕਮਾਂਡਿੰਗ ਅਫ਼ਸਰ 14 ਪੰਜਾਬ ਬਟਾਲੀਅਨ ਐਨ.ਸੀ.ਸੀ. ਨਾਭਾ, ਮੈਡਮ ਜਸਵਿੰਦਰ ਕੌਰ ਡਿਪਟੀ ਡਾਇਰੈਕਟਰ ਪ.ਪ.ਪ.ਪ. ਸੀਨੀ.ਸੈਕੰ.ਸਾਇੰਸ ਸਟੇਟ ਕੋਆਰਡੀਨੇਟਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਖੋਸਾ ਨੇ ਵਿਦਿਆਰਥੀਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾ ਦੱਸਿਆ ਕਿ ਵਿਦਿਆਰਥੀਆਂ ਨੂੰ ਯੋਗਾ ਆਪਣੀ ਰੋਜਾਨਾ ਜੀਵਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ, ਇਸ ਨਾਲ ਦਿਮਾਗ ਅਤੇ ਸ਼ਰੀਰ ਤੰਦਰੁਸਤ ਰਹਿੰਦੇ ਹਨ। ਜਿਸ ਕਰਕੇ ਪੜ੍ਹਾਈ ਵਿੱਚ ਵਧੀਆ ਨਤੀਜੇ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਕਰੋਨਾ-ਕਾਲ ਸਮੇਂ ਘਰ ਵਿੱਚ ਹੀ ਰਹਿ ਕੇ ਆਪਣੇ ਅਤੇ ਸਮਾਜ ਲਈ ਯੋਗ-ਆਸਣ ਅਤੇ ਵਿਦਿਆਰਥੀਆਂ ਦੀ ਭੁਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਸ੍ਰੀਮਤੀ ਮਨੋਜ ਗੁਪਤਾ ਲੈਕ: ਬਾਇਓ ਅਤੇ ਹਰਕੇਸ਼ ਕੁਮਾਰ ਡੀ.ਪੀ.ਈ. (ਐਨ.ਸੀ.ਸੀ. ਕੇਅਰ ਟੇਕਰ) ਦੁਆਰਾ ਬੜੇ ਹੀ ਵਧੀਆਂ ਢੰਗ ਨਾਲ ਯੋਗਾ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਯੋਗ ਦਿਨ ਦੀ ਸੁਰੁਆਤ ਵਾਰਮਿੰਗ-ਅਪ ਕਸਰਤਾਂ ਨਾਲ ਕਰਨ ਤੋਂ ਬਾਅਦ ਪ੍ਰਾਣਾਯਾਮ, ਸੂਰਯਾ ਨਮਸਕਾਰ ਅਤੇ ਵੱਖ-ਵੱਖ ਆਸਨ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਗਿਣਤੀ 100 ਤੋਂ ਵੱਧ ਹੋਣ ਅਤੇ ਓਹਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਵੱਖ-ਵੱਖ 3 ਸੈਸ਼ਨਾਂ ਰਾਹੀ ਵਿਦਿਆਰਥੀਆਂ ਨੂੰ ਯੋਗ-ਆਸਣ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਸਕੂਲ ਨੇ ਐਨ.ਸੀ.ਸੀ. ਦੇ ਸਪੇਸ਼ਲ ਕੈਂਪ ਅਤੇ ਸਮਰ ਕੈਂਪ ਦੌਰਾਨ ਯੋਗ-ਆਸਣਾਂ ਦੀਆਂ ਆਨ-ਲਾਈਨ ਕਲਾਸਾ ਲਗਾਈਆਂ ਹਨ। ਮੈਡਮ ਰਵਜੀਤ ਕੌਰ ਲੈਕ: ਕਮਿਸਟਰੀ ਅਤੇ ਸਕੂਲ ਸਟਾਫ ਨੇ ਐੱਨ.ਸੀ.ਸੀ. ਕੇਡਟਸ ਅਤੇ ਬਾਕੀ ਵਿਦਿਆਰਥੀਆਂ ਨਾਲ ਅੱਜ ਲਈ ਵਿਸ਼ੇਸ਼ ਸਲੋਗਨ ‘ਕਰਾਂਗੇ ਯੋਗ, ਤਾਂ ਭੱਜਣਗੇ ਰੋਗ’ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ।
Please Share This News By Pressing Whatsapp Button