ਮਿਸ਼ਨ ਫ਼ਤਿਹ ਤਹਿਤ ਸਬ ਡਿਵੀਜਨ ਸੰਗਰੂਰ ’ਚ 16 ਥਾਵਾਂ ’ਤੇ ਲਗਾਏ ਜਾਣਗੇ ਕੋਵਿਡ ਟੀਕਾਕਰਨ ਕੈਂ
ਸੰਗਰੂਰ 24 ਜੂਨ
ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਸਬ ਡਿਵੀਜਨ ਸੰਗਰੂਰ ਅਧੀਨ ਅੱਜ ਮਿਤੀ 25 ਜੂਨ 2021 ਨੂੰ 16 ਥਾਵਾਂ ’ਤੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਨੇ ਦਿੱਤੀ।
ਐੱਸ.ਡੀ.ਐੱਮ. ਨੇ ਦੱਸਿਆ ਕਿ ਸੰਗਰੂਰ ਸ਼ਹਿਰ ’ਚ ਸਰਕਾਰੀ ਸਕੂਲ, ਪੁਲਿਸ ਲਾਇਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੇੜੇ ਜ਼ਿਲ੍ਹਾ ਕੋਰਟ, ਸਰਕਾਰੀ ਰਣਬੀਰ ਕਾਲਜ ਅਤੇ ਸਿੰਚਾਈ ਵਿਭਾਗ ਦਫ਼ਤਰ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸਕੂਲ (ਲੜਕੇ) ਲੌਂਗੋਵਾਲ, ਐਚ.ਡਬਲਿਯੂ.ਸੀ. ਤੁੰਗਾਂ ਅਧੀਨ ਗਹੀਰ ਐਗਰੋ ਇੰਡਸਟਰੀ ਕੁਲਾਰ ਖੁਰਦ, ਐਚ ਡਬਲਿਊ ਸੀ ਮੰਗਵਾਲ, ਐੱਚ ਡਬਲਿਯੂ ਸੀ ਬਡਰੁੱਖਾਂ, ਮਿੰਨੀ ਪੀ ਐੱਚ ਸੀ ਗੱਗੜਪੁਰ, ਐਚ ਡਬਲਿਊ ਸੀ ਦੁੱਗਾ ਅਧੀਨ ਸਲਾਈਟ, ਮਿੰਨੀ ਪੀ ਐੱਚ ਸੀ ਉੱਭਾਵਾਲ, ਐਚ ਡਬਲਿਊ ਸੀ ਢੱਡਰੀਆਂ ਅਧੀਨ ਸਰਕਾਰੀ ਹਾਈ ਸਕੂਲ ਰੱਤੋਕੇ, ਐਚ ਡਬਲਿਊ ਸੀ ਚੰਗਾਲ, ਐੱਚ ਡਬਲਿਯੂ ਸੀ ਬਹਾਦਰਪੁਰ, ਐੱਚ ਡਬਲਿਊ ਸੀ ਅਕੋਈ ਸਾਹਿਬ ਅਤੇ ਐੱਚ ਡਬਲਿਊ ਸੀ ਮੰਡੇਰ ਕਲਾਂ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਸ਼੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਵੇਰ 9 ਵਜੇ ਤੋਂ ਸ਼ਾਮ 3:30 ਵਜੇ ਤੱਕ ਕੈਂਪ ਵਾਲੀਆਂ ਥਾਵਾਂ ’ਤੇ ਉੱਪਲੱਬਧ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਅਤੇ ਆਪਣੇ ਪਰਿਵਾਰ ਦਾ ਟੀਕਾਕਰਨ ਕਰਵਾ ਕੇ ਇੰਨ੍ਹਾ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ।
Please Share This News By Pressing Whatsapp Button