♦इस खबर को आगे शेयर जरूर करें ♦

ਮਿਸ਼ਨ ਫ਼ਤਿਹ ਤਹਿਤ ਸਬ ਡਿਵੀਜਨ ਸੰਗਰੂਰ ’ਚ ਕੋਵਿਡ ਟੀਕਾਕਰਨ ਕੈਂਪ ਜਾਰੀ

ਸੰਗਰੂਰ 26 ਜੂਨ
ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਸਬ ਡਿਵੀਜਨ ਸੰਗਰੂਰ ਅਧੀਨ ਅੱਜ ਮਿਤੀ 27 ਜੂਨ 2021 ਨੂੰ 15 ਥਾਵਾਂ ’ਤੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਐੱਸ.ਡੀ.ਐੱਮ. ਯਸ਼ਪਾਲ ਸ਼ਰਮਾ ਨੇ ਦਿੱਤੀ।
ਐੱਸ.ਡੀ.ਐੱਮ. ਨੇ ਦੱਸਿਆ ਕਿ ਸੰਗਰੂਰ ਸ਼ਹਿਰ ’ਚ ਸਰਕਾਰੀ ਸਕੂਲ (ਪੁਲਿਸ ਲਾਇਨ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਨੇੜੇ ਜ਼ਿਲ੍ਹਾ ਕੋਰਟ, ਭਾਰਤ ਵਿਕਾਸ ਪ੍ਰੀਸ਼ਦ ਆਰੀਆ ਸਮਾਜ ਸਕੂਲ, ਗੁਰਦੁਆਰਾ ਸਿੰਘ ਸਭਾ ਧੂਰੀ ਗੇਟ ਅਤੇ ਕੈਪਟਨ ਕਰਮ ਸਿੰਘ ਨਗਰ ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਕਾਰੀ ਸਕੂਲ (ਲੜਕੇ) ਲੌਂਗੋਵਾਲ, ਐਚ.ਡਬਲਿਯੂ.ਸੀ. ਖੇੜੀ ਮਿੰਨੀ ਪੀ ਐੱਚ ਸੀ ਗੱਗੜਪੁਰ, ਐੱਚ ਡਬਲਿਊ ਸੀ ਬਾਲੀਆਂ, ਐੱਚ ਡਬਲਿਊ ਸੀ ਮੰਗਵਾਲ ਅਧੀਨ ਨਾਨਕਪੁਰਾ, ਐਚ ਡਬਲਿਊ ਸੀ ਬਡਰੁੱਖਾਂ ਅਧੀਨ ਸਤਸੰਗ ਭਵਨ ਬਿਆਸ, ਐੱਚ ਡਬਲਿਯੂ ਸੀ ਚੱਠੇ ਅਧੀਨ ਗੁਰਦੁਆਰਾ ਸਾਹਿਬ ਉੱਪਲੀ, ਐੱਚ ਡਬਲਿਊ ਸੀ ਢੱਡਰੀਆਂ ਅਧੀਨ ਧਰਮਸ਼ਾਲਾ ਤੋਗਾਵਾਲ, ਐਚ ਡਬਲਿਊ ਸੀ ਲੋਹਾਖੇੜਾ ਅਧੀਨ ਪੇਂਡੂ ਡਿਸਪੈਂਸਰੀ ਬੁਗਰਾ ਅਤੇ ਐੱਚਡਬਲਿਊਸੀ ਬਹਾਦਰਪੁਰ  ਵਿਖੇ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।
ਸ਼੍ਰੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਵੇਰ 9 ਵਜੇ ਤੋਂ ਸ਼ਾਮ 3:30 ਵਜੇ ਤੱਕ ਕੈਂਪ ਵਾਲੀਆਂ ਥਾਵਾਂ ’ਤੇ ਉੱਪਲੱਬਧ ਰਹਿਣਗੀਆਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ 19 ਤੋਂ ਸੁਰੱਖਿਆ ਲਈ ਵੱਧ ਤੋਂ ਵੱਧ ਟੀਕਾਕਰਨ ਕਰਵਾਇਆ ਜਾਵੇ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129