ਪ੍ਰਧਾਨ ਹਰਪਾਲ ਜੁਨੇਜਾ ਨੇ ਰਾਜੇਸ਼ ਕਨੋਜੀਆ ਨੂੰ ਕੀਤਾ ਵਾਰਡ ਨੰ:49 ਦਾ ਪ੍ਰਧਾਨ ਨਿਯੁਕਤ

ਪਟਿਆਲਾ, 30 ਜੂਨ (ਬਲਵਿੰਦਰ ਪਾਲ )
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਤੇ ਮੈਂਬਰ ਵਰਕਿੰਗ ਕਮੇਟੀ ਹਰਪਾਲ ਜੁਨੇਜਾ ਨੇ ਪਿਛਲੇ ਲੰਬੇ ਸਮੇਂ ਪਾਰਟੀ ਲਈ ਦਿਨ ਰਾਤ ਕੰਮ ਕਰ ਰਹੇ ਦੇ ਬੀ.ਸੀ. ਵਿੰਗ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਰਾਜੇਸ ਕਨੋਜੀਆਂ ਨੂੰ ਵਾਰਡ ਨੰ:49 ਦਾ ਪ੍ਰਧਾਨ ਨਿਯੁਕਤ ਵੀ ਕਰ ਦਿੱਤਾ ਹੈ। ਇਹ ਨਿਯੁਕਤੀ ਵੱਡੀ ਸੰਖਿਆ ਵਿਚ ਵਾਰਡ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤੀ ਗਈ। ਪ੍ਰਧਾਨ ਰਾਜੇਸ ਕਨੋਜੀਆ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੀ ਪੰਜਾਬੀਆਂ ਨੂੰ ਗੁੰਮਰਾਹ ਕਰਨ ਵਿਚ ਜੁੱਟ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ ਕੀਤੀ ਅਤੇ ਉਸ ਵਿਚ ਸਫਲ ਨਹੀਂ ਹੋਏ ਅਤੇ ਹੁਣ ਫੇਰ ਤੋਂ ਦੁਬਾਰਾ ਕੋਸ਼ਿਸ ਕਰਨ ਵਿਚ ਜੁੱਟ ਗਏ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਪੰਜਾਬ ਵਿਚ ਕੁਝ ਹੋਰ, ਹਰਿਆਣਾ ਵਿਚ ਕੁਝ ਹੋਰ ਅਤੇ ਦਿੱਲੀ ਵਿਚ ਜਾ ਕੇ ਪੰਜਾਬ ਦੇ ਪਾਣੀਆਂ ’ਤੇ ਦਿੱਲੀ
ਨਿਵਾਸੀਆਂ ਦਾ ਹੱਕ ਦੱਸਦਾ ਹੈ ਅਤੇ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਦੇ ਕਿਸਾਨਾ ਨੂੰ ਜਿੰਮੇਵਾਰ ਦੱਸਦਾ ਹੈ, ਉਸ ਵਿਅਕਤੀ ਦਾ ਪੰਜਾਬ ਦੇ ਲੋਕ ਸੱਚ ਕਿਸ ਤਰ੍ਹਾਂ ਮੰਨ ਸਕਦੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਸਾਰੇ ਵਾਰਡਾਂ ਦੇ ਪ੍ਰਧਾਨ ਲਗਾਏ ਜਾਣਗੇ। ਇਸ ਮੌਕੇ ਵਾਰਡ ਨੰ:49 ਦੇ ਨਵ ਨਿਯੁਕਤ ਪ੍ਰਧਾਨ ਰਾਜੇਸ਼ ਕਨੋਜੀਆ ਨੇ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਜਾ ਰਹੀ ਹੈ, ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਲੋਕਾਂ ਦੀ ਅਸਲੀ ਪਾਰਟੀ ਹੈ। ਜਿਸ ਵਿਚ ਹਰ ਵਰਕਰ ਨੂੰ ਮਾਣ ਸਨਮਾਨ ਮਿਲਦਾ ਹੈ। ਇਸ ਮੌਕੇ ਵਿੱਕੀ ਕਨੋਜੀਆ ਯੂਥ ਆਗੂ, ਵਿੱਕੀ ਨਾਭਾ ਗੇਟ,ਅਕਾਸ਼ ਬੌਕਸਰ ਪ੍ਰਧਾਨ ਮ ਸਰਕਲ ਰਾਘੋ ਮਾਜਰਾ, ਜਸਵਿੰਦਰ ਸਿੰਘ ਪ੍ਰਧਾਨ ਆਈ ਟੀ ਵਿੰਗ, ਬਿੰਦਰ ਸਿੰਘ ਨਿੱਕੂ , ਜੱਟ, ਗੋਲਡੀ, ਰਹਿਮਾਨ ਸਲਮਾਨੀ, ਨਦੀਮ, ਅਜੇ ਕੁਮਾਰ, ਕੇਸਫ, ਅਸ਼ੀਸ਼ ਕਨੌਜੀਆ, ਸੂਰਜ ਨੇਪਾਲੀ, ਰਾਜਨ, ਦੀਪਕ, ਪੋਜ, ਪਰਮਜੀਤ ਸਿੰਘ ਅਤੇ ਵਿੱਕੀ ਤਲਵਾੜ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Please Share This News By Pressing Whatsapp Button