ਸਰਕਾਰੀ ਹਾਈ ਸਕੂਲ ਕਮਾਲਪੁਰ ‘ਚ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ
ਦਿੜਬਾ ਮੰਡੀ, ਸੰਗਰੂਰ: 3 ਜੁਲਾਈ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਕਮਾਲਪੁਰ ਵਿਖੇ 2 ਰੋਜ਼ਾ ਮਾਪੇ-ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਮੀਡੀਆ ਕੋਆਰਡੀਨੇਟਰ ਹਰਜੀਤ ਸਿੰਘ ਜੋਗਾ ਨੇ ਦੱਸਿਆ ਕਿ 1 ਅਤੇ 2 ਜੁਲਾਈ ਨੂੰ ਆਯੋਜਿਤ ਕੀਤੀ ਗਈ ਮਾਪੇ-ਅਧਿਆਪਕ ਮਿਲਣੀ ਦੌਰਾਨ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਆਪਣੇ ਬੱਚਿਆਂ ਦੀ ਕਾਰਗੁਜ਼ਾਰੀ ਸਬੰਧੀ ਨਿੱਜੀ ਤੌਰ ‘ਤੇ ਸਕੂਲ ਆ ਕੇ ਜਾਣਕਾਰੀ ਪ੍ਰਾਪਤ ਕੀਤੀ।
ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਨਾਲ ਫੋਨ ਕਾਲ ਅਤੇ ਜੂਮ ਐਪ ਰਾਹੀਂ ਵੀ ਸੰਪਰਕ ਬਣਾਇਆ ਗਿਆ। ਸਕੂਲ ਮੁਖੀ ਡਾ. ਪਰਮਿੰਦਰ ਸਿੰਘ ਦੇਹੜ ਨੇ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਦੌਰਾਨ ਬੱਚਿਆਂ ਦੇ ਮਾਤਾ-ਪਿਤਾ ਅਤੇ ਬੱਚਿਆਂ ਨੂੰ 5 ਜੁਲਾਈ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ ਸਬੰਧੀ, ਵਰਕਸ਼ੀਟਾਂ ‘ਤੇ ਕੰਮ ਕਰਵਾਉਣ ਸਬੰਧੀ, ਜੁਲਾਈ ਮਹੀਨੇ ਕਰਵਾਏ ਜਾਣ ਵਾਲੇ ਸਿਲੇਬਸ ਸਬੰਧੀ ਜਾਣਕਾਰੀ ਦਿੱਤੀ ਗਈ।
ਸਕੂਲ ਪ੍ਰਬੰਧ ਨੂੰ ਹੋਰ ਵਧੀਆ ਬਣਾਉਣ ਲਈ ਮਾਤਾ-ਪਿਤਾ ਤੋਂ ਸੁਝਾਅ ਵੀ ਲਏ ਗਏ। ਇਸ ਮੌਕੇ ਅਧਿਆਪਕਾ ਯਾਦਵਿੰਦਰ ਕੌਰ, ਹਰਦੀਪ ਕੌਰ, ਜਸਪ੍ਰੀਤ ਕੌਰ, ਕੰਚਨਪ੍ਰੀਤ ਕੌਰ, ਨੀਤੂ ਸ਼ਰਮਾ, ਰਜਨੀਸ਼ ਕੁਮਾਰੀ, ਸੁਖਵੀਰ ਕੌਰ, ਮਨਦੀਪ ਸਿੰਘ, ਮੰਗਲ ਸਿੰਘ, ਹੇਮੰਤ ਸਿੰਘ, ਲਖਵੀਰ ਸਿੰਘ, ਸਤਨਾਮ ਸਿੰਘ, ਮੰਗਤ ਸਿੰਘ, ਰਵਿੰਦਰਪਾਲ ਸਿੰਘ, ਰਮਨਪ੍ਰੀਤ ਸਿੰਘ, ਟਿੰਕੂ ਕੁਮਾਰ, ਰਣਜੀਤ ਕੁਮਾਰ, ਕੁਲਵੀਰ ਸਿੰਘ ਸਮੇਤ ਸਮੂਹ ਅਧਿਆਪਕ ਮੌਜੂਦ ਸਨ।
Please Share This News By Pressing Whatsapp Button