ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੀਜ਼ਾ ਸਲਾਹਕਾਰ ਏਜੰਸੀਆਂ ਨੂੰ ਲਾਇਸੰਸ ਜਾਰੀ
ਸੰਗਰੂਰ, 07 ਜੁਲਾਈ
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਰਾਮਵੀਰ ਵੱਲੋਂ ਸ੍ਰੀ ਸਚਿਨ ਕੌਸ਼ਲ ਪੁੱਤਰ ਸ੍ਰੀ ਬਲਬੀਰ ਚੰਦ ਵਾਸੀ ਹਾਊਸ ਨੰਬਰ 850 ਦਸ਼ਮੇਸ਼ ਨਗਰ ਭਵਾਨੀਗੜ੍ਹ, ਸ੍ਰੀ ਮੋਹਿਤ ਗਰਗ ਪੁੱਤਰ ਸ੍ਰੀ ਆਦਰਸ਼ ਕੁਮਾਰ ਗਰਗ ਵਾਸੀ ਹਾਊਸ ਨੰਬਰ 562, ਗਲੀ ਨੰ: 03 ਮੁਬਾਰਕ ਮਹਿਲ ਕਲੌਨੀ ਸੰਗਰੂਰ ਅਤੇ ਸੀ੍ਰ ਸੁਨੀਲ ਕੁਮਾਰ ਨਾਰੰਗ ਪੁੱਤਰ ਸ੍ਰੀ ਰਾਮ ਪ੍ਰਕਾਸ਼ ਵਾਸੀ ਖ਼ਲੀਫਾ ਗਲੀ ਸਦਰ ਬਜਾਰ ਸੰਗਰੂਰ ਨੂੰ ਮੈਸਰਜ਼ ਫਲਾਈਡੈਕ, ਧੂਰੀ ਰੋਡ ਨੇੜੇ ਸਿਵਲ ਹਸਪਤਾਲ ਸੰਗਰੂਰ ਲਈ ਕੰਸਲਟੈਂਸੀ ਅਤੇ ਆਇਲਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ । ਇਹ ਲਾਇਸੰਸ 16-06-2026 ਤੱਕ ਵੈਧ ਹੋਵੇਗਾ।
ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਵੱਲੋਂ ਸ੍ਰੀ ਅਭੇਜੀਤ ਸਿੰਘ ਗਰੇਵਾਲ ਪੁੱਤਰ ਸ੍ਰੀ ਵਿਕਰਮਜੀਤ ਸਿੰਘ ਗਰੇਵਾਲ ਵਾਸੀ ਹਾਊਸ ਨੰ: 115 ਗਰੇਵਾਲ ਹਾਊਸ, ਮਹਿਲਾਂ ਰੋਡ ਸੰਗਰੂਰ ਨੂੰ ਵੀ ਮੈਸ਼ਰਜ਼ ਮੈਕਰੋ ਵਰਲਡ ਕੰਸਲਟੈਂਸੀ, ਸਾਹਮਣੇ ਪਟਵਾਰ ਖਾਨਾ,ਗੁਰੂ ਨਾਨਕ ਕਲੌਨੀ ਸੰਗਰੂਰ ਲਈ ਕੰਸਲਟੈਂਸੀ ਅਤੇ ਆਇਲਸ ਕੋਚਿੰਗ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ। ਇਹ ਲਾਇਸੰਸ 20-06-2026 ਤੱਕ ਵੈਧ ਹੋਵੇਗਾ। । ਇਹ ਲਾਇਸੰਸ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਰੂਲਜ 2013 ਜੋ ਕਿ ਦਾ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਸੋਧ ਕੀਤੇ ਗਏ 2014 ਦੇ ਰੂਲਜ਼ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ 2012 ਤੇ ਤਹਿਤ ਜਾਰੀ ਕੀਤੇ ਗਏ ਹਨ।
ਲਾਇਸੰਸਧਾਰਕਾਂ ਨੂੰ ਲਿਖਿਆ ਗਿਆ ਹੈ ਕਿ ਉਹ ਹਰ ਗ੍ਰਾਹਕ ਦਾ ਰਿਕਾਰਡ ਪੰਜ ਸਾਲਾਂ ਤੱਕ ਸੰਭਾਲ ਕੇ ਰੱਖੇਗਾ ਅਤੇ ਉਨ੍ਹਾਂ ਤੋਂ ਲਈ ਜਾਣ ਵਾਲੀ ਜਾਣਕਾਰੀ ਤੇ ਫੀਸ ਹਰ ਮਹੀਨੇ ਅਤੇ ਛੇ ਮਹੀਨੇ ਬਾਅਦ ਸੈਕਟਰੀ ਹੋਮ ਅਫੈਅਰਜ਼ ਐਂਡ ਜਸਟਿਸ ਨੂੰ ਭੇਜਣੀ ਯਕੀਨੀ ਬਣਾਏਗਾ।
Please Share This News By Pressing Whatsapp Button