♦इस खबर को आगे शेयर जरूर करें ♦

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੰਨਿਆ ਭਵਾਨੀਗੜ੍ਹ ਵਿਖੇ ਸਲੋਗਨ ਲਿਖਣ ਮੁਕਾਬਲਾ ਕਰਵਾਇਆ ਗਿਆ

ਸੰਗਰੂਰ, 11 ਜੁਲਾਈ:
ਸ਼ੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਲੋਗਨ ਲਿਖਣ  ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ  ਸਮਾਰਟ ਸਕੂਲ  ਕੰਨਿਆ ਭਵਾਨੀਗੜ੍ਹ  ਵਿਖੇ  ਕਰਵਾਇਆ ਗਿਆ। ਇਹ ਜਾਣਕਾਰੀ ਸਕੂਲ ਮੁਖੀ ਸ਼੍ਰੀਮਤੀ ਨੀਰਜਾ ਸੂਦ ਨੇ ਦਿੱਤੀ।
ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇੰਨਾਂ ਮੁਕਾਬਲਿਆਂ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਸਕੂਲ ਨੋਡਲ ਅਫਸਰ ਮੈਡਮ ਕਮਲਜੀਤ ਕੌਰ ਅਤੇ ਗਾਈਡ ਅਧਿਆਪਕਾ ਸ਼੍ਰੀਮਤੀ ਬਲਵਿੰਦਰ ਕੌਰ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ।
ਉਨ੍ਹਾਂ ਦੱਸਿਆ ਕਿ ਸਲੋਗਨ ਲਿਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਬਾਰਵੀਂ ਜਮਾਤ ਦੀ ਗੁਰਪ੍ਰੀਤ ਕੌਰ ਨੇ, ਦੂਸਰਾ ਸਥਾਨ ਸਿਮਰਨ ਇੰਸਾ ਜਮਾਤ ਬਾਰਵੀਂ ਨੇ ਅਤੇ ਤੀਸਰਾ ਸਥਾਨ ਕੋਮਲਪ੍ਰੀਤ ਕੌਰ ਜਮਾਤ ਬਾਰਵੀਂ ਨੇ ਪ੍ਰਾਪਤ ਕੀਤਾ। ਸਕੂਲ ਮੁਖੀ ਵੱਲੋਂ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਗਿਆ ਤੇ ਵਧਾਈ ਵੀ ਦਿੱਤੀ  ਗਈ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129