ਦਲਿਤ ਸਮਾਜ ਨੇ ਫੂਕਿਆ ਆਪ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ

ਵਿਕਾਸ ਗਿੱਲ, ਸੰਜੇ ਹੰਸ, ਦਰਸ਼ਨ ਬਾਬਾ, ਟਿੰਕੂ ਕੇਸਲਾ ਅਤੇ ਹੋਰ ਆਗੂ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਦੇ ਹੋਏ।
ਪਟਿਆਲਾ, 14 ਜੁਲਾਈ: ( ਬਲਵਿੰਦਰ ਪਾਲ )
ਦਲਿਤ ਸਮਾਜ ਦੇ ਆਗੂ ਵਿਕਾਸ ਗਿਲ ਵਾਈਸ ਪ੍ਰਧਾਨ ਯੂਥ ਕਾਂਗਰਸ ਪਟਿਆਲਾ ਦੀ ਅਗਵਾਈ ਹੇਠ ਅੱਜ ਆਮ ਆਦਮੀ ਪਾਰਟੀ ਦੀ ਖਰੜ ਤੋਂ ਕਨਵੀਨਰ ਅਨਮੋਲ ਗਗਨ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਕਾਸ ਗਿੱਲ ਅਤੇ ਹੋਰ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਮੋਲ ਗਗਨ ਮਾਨ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਵਲੋਂ ਲਿਖੇ ਗਏ ਸੰਵਿਧਾਨ ਨੂੰ ਗਲਤ ਦੱਸਦੇ ਹੋਏ ਇਸ ਦਾ ਮਜਾਕ ਉਡਾਇਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿਉਂਕਿ ਬਾਬਾ ਜੀ ਦੇ ਸੰਵਿਧਾਨ ਨੂੰ ਪੂਰਾ ਭਾਰਤ ਦੇਸ਼ ਇਕ ਸਮਾਨ ਹੋ ਕੇ ਮੰਨ ਰਿਹਾ ਹੈ ਅਤੇ ਇਸ ਸੰਵਿਧਾਨ ਅਨੁਸਾਰ ਹੀ ਦੇਸ਼ ਦੇ ਕਾਨੂੰਨ ਅਤੇ ਹੋਰ ਕੰਮ ਸਿਰੇ ਚੜ੍ਹ ਜਾਂਦੇ ਹਨ ਕਿਉਂਕਿ ਬਾਬਾ ਸਾਹਿਬ ਨੇ ਦੇਸ਼ ਦਾ ਸੰਵਿਧਾਨ ਨਿਰਪੱਖ ਹੋ ਕੇ ਲਿਖਿਆ ਸੀ, ਜਿਸ ਨਾਲ ਦੇਸ਼ ਦੇ ਕਿਸੇ ਵੀ ਨਾਗਰਿਕ ਵਿਚ ਕੋਈ ਵੀ ਫਰਕ ਨਹੀਂ ਰੱਖਿਆ ਗਿਆ ਅਤੇ ਨਾ ਹੀ ਕਿਸੇ ਵੀ ਜਾਤਪਾਤ ਵਿਚ ਕਿਸੇ ਤਰ੍ਹਾਂ ਦਾ ਭੇਦਭਾਵ ਰੱਖਿਆ ਗਿਆ ਹੈ ਪਰ ਆਪ ਆਗੂ ਅਨਮੋਲ ਮਾਨ ਵਲੋਂ ਇਸ ਤਰ੍ਹਾਂ ਦੇ ਬਿਆਨ ਜਾਰੀ ਕਰਕੇ ਬਾਬਾ ਸਾਹਿਬ ਅਤੇ ਦਲਿਤ ਸਮਾਜ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਅਜਿਹੀ ਕਿਸੇ ਵੀ ਸ਼ਬਦਾਵਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਲਦੀ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਨੇ ਅਨਮੋਲ ਮਾਨ ਦੇ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਅਤੇ ਦਲਿਤ ਸਮਾਜ ਤੋਂ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਦੇ ਖਿਲਾਫ ਧਰਨੇ ਤੇ ਮੁਜ਼ਾਹਰੇ ਜਗ੍ਹਾ ਜਗ੍ਹਾ ’ਤੇ ਕੀਤੇ ਜਾਣਗੇ। ਇਸ ਮੌਕੇ ਸੰਜੇ ਹੰਸ, ਦਰਸ਼ਨ ਬਾਬਾ, ਟਿੰਕੂ ਕੇਸਲਾ, ਕਾਲਾ, ਮਨਿੰਦਰ ਧਾਲੀਵਾਲ, ਅਮਨ ਸਹੋਤਾ, ਸੰਜੇ ਬਾਵਾ, ਅਮਨ ਡਿਮਾਣਾ, ਨੰਨੂ, ਸਾਹਿਲ, ਵਿਪਨ, ਲਾਡੀ, ਦਵਿੰਦਰ ਸਿੰਘ, ਧਾਡੂ ਆਦਿ ਦਲਿਤ ਸਮਾਜ ਦੇ ਆਗੂ ਹਾਜ਼ਰ ਸਨ।
Please Share This News By Pressing Whatsapp Button