ਮਿਤੀ 13.07.2021 ਨੂੰ ਹੋਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਤਿਮਾਹੀ ਮੀਟਿੰਗ।
ਮਿੱਤੀ 13.07.2021 ਨੂੰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਦੀ ਤਿਮਾਹੀ ਮੀਟਿੰਗ ਸ਼੍ਰੀ ਹਰਪਾਲ ਸਿੰਘ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ਼- ਸਹਿਤ- ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਜੀ ਦੀ ਪ੍ਰਧਾਨਗੀ ਹੇਠ ਆਨਲਾਇਨ ਕੀਤੀ ਗਈ।ਇਸ ਮੀਟਿੰਗ ਦਾ ਮੁੱਖ ਏਜਡਾਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤੀਆਂ ਜਾਦੀਆਂ ਗਤੀਵਿਧਿਆਂ ਦੀ ਮੀਡੀਆ ਕਵਰੇਜ਼, ਕਾਨੂੰਨੀ ਜਾਗਰੂਕਤਾ ਕੈਂਪਾਂ ਨੂੰ ਆਨ ਲਾਇਨ ਤਰੀਕੇ ਨਾਲ ਵੱਧ ਤੋਂ ਵੱਧ ਲਗਾਉਣਾਂ, ਅੰਡਰ ਟਰਇਲ ਹਵਾਲਾਤੀਆਂ ਸੰਬਧੀ ਵਿਚਾਰ ਵਟਾਂਦਰਾਂ ਅਤੇ ਮਿੱਤੀ 11.09.2021 ਨੂੰ ਲਗਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਵਿਚਾਰ ਕਰਨਾ ਸੀ।
ਇਸ ਮੀਟਿੰਗ ਦੌਰਾਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀਂ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਇਆਂ ਜਾ ਰਹੀਆਂ ਵੱਖ ਵੱਖ ਸਕੀਮਾਂ ਦੀ ਵੱਧ ਤੋਂ ਵੱਧ ਮੀਡੀਆ ਕਵਰੇਜ਼ ਕਰਨ ਲਈ ਜੋਰ ਦਿੱਤਾ ਗਿਆ। ਇਸ ਮੀਟਿੰਗ ਦੋਰਾਂਨ ਦੋਸ਼ੀਆਂ ਨੂੰ ਪਰੀ-ਅੱਰੈਸਟ, ਅੱਰੈਸਟ ਅਤੇ ਰਿਮਾਂਡ ਸਟੇਜ਼ ਤੇ ਮੁਫਤ ਕਾਨੂੰਨੀ ਸਹਾਇਤਾ ਦੇਣ ਸਬੰਧੀ ਅਤੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧੀ ਜਾਗਰੂਕ ਕਰਨ ਤੇ ਜੋਰ ਦਿੱਤਾ ਗਿਆ।
ਇਸ ਮੀਟਿੰਗ ਦੌਰਾਨ ਸ਼੍ਰੀਮਤੀ ਦੀਪਤੀ ਗੋਇਲ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ, ਸ਼੍ਰੀ ਹਰਵਿੰਦਰ ਸਿੰਧੀਆਂ, ਮਾਨਯੋਗ ਸੀ.ਜੇ.ਐਮ. ਸਾਹਿਬ, ਸੰਗਰੂਰ, ਸ਼੍ਰੀ ਬੂਟਾ ਸਿੰਘ, ਡੀ.ਐਸ.ਪੀ. (ਐਚ) ਸੰਗਰੂਰ, ਜਿਲ੍ਹਾ ਅਟਾਰਨੀ ਆਦਿ ਮੈਂਬਰ ਸਾਹਿਬਾਨ ਹਾਜਰ ਰਹੇ
Please Share This News By Pressing Whatsapp Button