ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਪਲੇਸਮੈਂਟ ਕੈਂਪ ਵਿਚ ਜਗਤਾਰ ਨੂੰ ਮਿਲੀ ਐਸ.ਆਈ.ਐਸ. ਸਕਿਊਰਟੀ ਸਰਵਿਸਜ਼ ਵਿਚ ਨੌਕਰੀ
ਸੰਗਰੂਰ, 15 ਜੁਲਾਈ:
ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਬੇਰੋਜਗਾਰ ਪੜੇ ਲਿਖੇ ਨੌਜਵਾਨਾਂ ਨੂੰ ਪ੍ਰਾਈਵੇਟ ਅਦਾਰਿਆਂ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਰੋਜਗਾਰ ਦਵਾਉਣ ਦਾ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਰੋਜ਼ਗਾਰ ਉਤਪਤੀ ਤੇ ਸਿਖਲਾਈ ਅਫ਼ਸਰ ਰਵਿੰਦਰਪਾਲ ਸਿੰਘ ਨੇ ਕੀਤਾ।
ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਹੀ ਬਾਰਵੀਂ ਪਾਸ ਸੰਗਰੂਰ ਵਾਸੀ ਜਗਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਨੇ ਬੀ.ਡੀ.ਪੀ.ਓ. ਪੱਧਰ ’ਤੇ ਲਗਾਏ ਗਏ ਐਸ.ਆਈ.ਐਸ. ਸਕਿਊਰਿਟੀ ਸਰਵਿਸਿਜ਼ ਦੇ ਪਲੇਸਮੈਂਟ ਕੈਂਪ ਵਿੱਚ ਹਿੱਸਾ ਲਿਆ ਤੇ ਉਸ ਦੀ ਬਤੌਰ ਸਕਿਊਰਟੀ ਗਾਰਡ ਚੋਣ ਹੋਈ।
ਜਗਤਾਰ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਲੇਸਮੈਂਟ ਕੈੇਂਪ ਬਾਰੇ ਉਸ ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵੱਲੋਂ ਐਸ.ਐਮ.ਐਸ. ਰਾਹੀਂ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਲੇਸਮੈਂਟ ਅਫਸਰ ਵੱਲੋਂ ਉਸ ਨੂੰ ਚੰਗੀ ਤਰ੍ਹਾਂ ਗਾਇਡ ਕੀਤਾ ਗਿਆ ਤੇ ਇੰਟਰਵਿਊ ਹੋਣ ਉਪਰੰਤ ਉਸ ਦੀ ਐਸ.ਆਈ.ਐਸ. ਸਕਿਊਰਿਟੀ ਸਰਵਿਸਿਜ਼ ਵਿੱਚ ਬਤੌਰ ਸਕਿਊਰਿਟੀ ਗਾਰਡ ਚੋਣ ਹੋ ਗਈ। ਜਗਤਾਰ ਸਿੰਘ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਰੋਜ਼ਗਾਰ ਦੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਦੇ ਨੌਕਰੀ ਪਾ ਕੇ ਉਹ ਕਾਫ਼ੀ ਖੁਸ਼ ਹੈ ਤੇ ਇਸ ਲਈ ਉਸ ਨੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਸੰਗਰੂਰ ਦਾ ਧੰਨਵਾਦ ਕੀਤਾ।
Please Share This News By Pressing Whatsapp Button