ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਸਲੋਗਨ ਮੁਕਾਬਲੇ ਵਿਚ ਹਰਪ੍ਰੀਤ ਕੌਰ ਅੱਵਲ
ਸੰਗਰੂਰ, 16 ਜੁਲਾਈ:
ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ ਪੂਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਠਾ ਨਨਹੇੜਾ ਵਿਖੇ ਵਿਦਿਆਰਥੀਆਂ ਦੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਹ ਜਾਣਕਾਰੀ ਸਕੂਲ ਦੇ ਪਿ੍ਰੰਸੀਪਲ ਨਵਨੀਤ ਬਾਂਸਲ ਨੇ ਦਿੱਤੀ।
ਪਿ੍ਰੰਸੀਪਲ ਨੇ ਕਿਹਾ ਕਿ ਸਕੂਲ ਨੋਡਲ ਅਫਸਰ ਗੁਰਪ੍ਰੀਤ ਕੌਰ ਤੇ ਤਕਨੀਕੀ ਸਹਾਇਕ ਬਲਜਿੰਦਰ ਕੌਰ ਦੇ ਸਹਿਯੋਗ ਨਾਲ ਸਕੂਲ ਵਿਖੇ ਸੈਕੰਡਰੀ ਪੱਧਰ ’ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦਸਵੀਂ ਜਮਾਤ ਦੀ ਹਰਪ੍ਰੀਤ ਕੌਰ ਨੇ, ਦੂਜਾ ਸਥਾਨ ਨੌਂਵੀਂ ਜਮਾਤ ਦੇ ਸਮਿੱਤ ਬਾਂਸਲ ਤੇ ਯਾਦਵਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਅਤੇ ਤੀਜਾ ਸਥਾਨ ਗਿਆਰਵੀਂ ਜਮਾਤ ਦੀ ਰਮਨਦੀਪ ਕੌਰ ਨੇ ਪ੍ਰਾਪਤ ਕੀਤਾ। ਪਿ੍ਰੰਸੀਪਲ ਨਵਨੀਤ ਬਾਂਸਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਪੂਰਨ ਜੀਵਨ ਹੀ ਪ੍ਰੇਰਨਾ ਸਰੋਤ ਹੈ ਜਿਸ ਤੋਂ ਦੂਸਰਿਆਂ ਦੀ ਮੱਦਦ ਕਰਨ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਉਨ੍ਹਾਂ ਜੇਤੂ ਵਿਦਿਆਰਥੀਆਂ ਨੰੂ ਮੁਬਾਰਕਬਾਦ ਦਿੱਤੀ ਤੇ ਅੱਗੇ ਤੋਂ ਵੀ ਵੱਧ ਤੋਂ ਵੱਧ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Please Share This News By Pressing Whatsapp Button