ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਪਲੇਸਮੈਂਟ ਕੈਂਪ 20 ਤੋਂ
ਪਟਿਆਲਾ, 19 ਜੁਲਾਈ:
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਵਲੋਂ ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਬੇਰੋਜਗਾਰ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਇੱਕ ਪਲੇਸਮੈਂਟ ਕੈਂਪ 20 ਤੋਂ 23 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦੇ ਡਿਪਟੀ ਡਾਇਰੈਕਟਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਬਿਊਰੋ ਵੱਲੋਂ ਕੋਵਿਡ-19 ਮਹਾਮਾਰੀ ਦੌਰਾਨ ਵੀ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਪਲੇਸਮੇਂਟ ਕੈਂਪ ਰਾਹੀਂ ਪ੍ਰਦਾਨ ਕੀਤੇ ਜਾ ਰਹੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਹਿੰਦੁਸਤਾਨ ਯੂਨੀਲੀਵਰ ਰਾਜਪੁਰਾ ਵੱਲੋਂ ਇੱਕ ਪਲੇਸਮੇਂਟ ਕੈਂਪ 20 ਜੁਲਾਈ ਤੋਂ 23 ਜੁਲਾਈ ਤੱਕ ਲਗਾਇਆ ਜਾ ਰਿਹਾ ਹੈ।ਇਸ ਕੈਂਪ ‘ਚ ਟੈਕਨੀਕਲ ਅਤੇ ਨਾਨ-ਟੈਕਨੀਕਲ ਪੋਸਟਾਂ ਲਈ ਲੜਕੇ ਤੇ ਲੜਕੀਆਂ, ਜਿਨ੍ਹਾਂ ਨੇ ਦਸਵੀਂ, ਬਾਰਵੀਂ, ਆਈ.ਟੀ.ਆਈ (ਫਿਟਰ, ਇਲੈਕਟ੍ਰੀਸ਼ਨ) ਪਾਸ ਕੀਤੀ ਹੋਵੇ ਅਤੇ ਜ਼ਿਨ੍ਹਾਂ ਦੀ ਉਮਰ 26 ਤੋਂ 34 ਸਾਲ ਤੱਕ ਹੋਵੇ, ਭਾਗ ਲੈ ਸਕਦੇ ਹਨ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਲਾਕ ਡੀ ਵਿਖੇ 20 ਜੁਲਾਈ ਨੂੰ ਸਵੇਰੇ 9.30 ਕੇਵਲ ਲੜਕੀਆਂ ਵਾਸਤੇ ਕੈਂਪ ਲਗਾਇਆ ਜਾਵੇਗਾ। ਜਦੋਂਕਿ 21 ਤੋਂ 23 ਜੁਲਾਈ ਤੱਕ ਸਰਕਾਰੀ ਆਈ.ਟੀ.ਆਈ. ਨਾਭਾ ਰੋਡ ਪਟਿਆਲਾ ਵਿਖੇ ਕੇਵਲ ਲੜਕਿਆਂ ਲਈ ਇਹ ਕੈਂਪ ਸਵੇਰੇ 9.30 ਵਜੇ ਤੋਂ ਲੱਗੇਗਾ। ਰੋਜ਼ਗਾਰ ਅਫ਼ਸਰ ਪਟਿਆਲਾ ਨੇ ਨੌਜਵਾਨਾਂ ਅਤੇ ਰੋਜ਼ਗਾਰ ਦੇ ਚਾਹਵਾਨਾਂ ਨੂੰ ਇਸ ਕੈਂਪ ਵਿੱਚ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ, ਅਧਾਰ ਕਾਰਡ, 2 ਪਾਸਪੋਰਟ ਸਾਇਜ਼ ਫੋਟੋਜ਼ ਲੈ ਕੇ ਸਮੇਂ ਸਿਰ ਪੁੰਹਚਣ ਦੀ ਅਪੀਲ ਕੀਤੀ ਹੈ।
Please Share This News By Pressing Whatsapp Button