♦इस खबर को आगे शेयर जरूर करें ♦

ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਹਰ ਬੱਡੀ ਲਗਾਵੇ ਇੱਕ ਰੁੱਖ ਮੁਹਿੰਮ ਸ਼ੁਰੂ

ਪਟਿਆਲਾ, 24 ਜੁਲਾਈ:(ਬਲਵਿੰਦਰ ਪਾਲ)
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਵੱਲੋਂ ਨਸ਼ਿਆਂ ਦੇ ਵਿਰੁੱਧ ਜੰਗ ਵਿੱਚ ਅਤੇ ਆਲਮੀ ਤਪਸ਼ ਘੱਟ ਕਰਨ ਦੇ ਉਦੇਸ਼ ਤਹਿਤ ਹਰ ਇੱਕ ਬੱਡੀ ਲਾਵੇ ਇਕ ਰੁੱਖ ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਰਵਿੰਦਰ ਸਿੰਘ ਹੁੰਦਲ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ -ਕਮ-  ਜਿਲ੍ਹਾ ਡਰੱਗ ਨਿਗਰਾਨ ਕਮੇਟੀ ਦੇ ਮੈਂਬਰ ਸਕੱਤਰ ਵਰਿੰਦਰ ਸਿੰਘ ਟਿਵਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਡੀ.ਐਸ.ਐਸ.ਓ ਵਰਿੰਦਰ ਸਿੰਘ ਟਿਵਾਣਾ ਨੇ ਕਾਲਜ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਸਰਹਾਨਾਂ ਕਰਦਿਆ ਕਿਹਾ ਕਿ ਅਜਿਹੇ ਉਪਰਾਲੇ ਜਿਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਚਲਾਉਣ ਲਈ ਪ੍ਰੇਰਿਤ ਕਰਨਗੇ, ਉਥੇ ਹੀ ਪਲੀਤ ਹੁੰਦੇ ਵਾਤਾਵਰਣ  ਨੂੰ ਸਾਫ਼ ਸੁਥਰਾ ਬਣਾਉਣ ਲਈ ਰੁੱਖ ਲਗਾਉਣ ਲਈ ਵੀ ਉਤਸ਼ਾਹਤ ਕਰਨਗੇ।

ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕੀ ਇਸ ਪ੍ਰੋਗਰਾਮ ਤਹਿਤ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਆਪਣੇ ਆਪਣੇ ਮੁਹੱਲੇ ਜਾਂ ਪਿੰਡ ਵਿਚ ਨਸ਼ਿਆਂ ਵਿਰੁੱਧ ਸੁਨੇਹਾ ਦਿੰਦੇ ਹੋਏ ਇੱਕ ਇੱਕ ਪੌਦਾ ਲਾਉਣਗੇ ,ਉਸ ਨੂੰ ਪਾਲਣਗੇ ਅਤੇ ਨਸ਼ਿਆਂ ਵਿਰੁੱਧ ਪੋਸਟਰ ਬਣਾਕੇ ਸੁਨੇਹਾ ਦੇਣਗੇ।। ਉਨ੍ਹਾਂ ਦੱਸਿਆ ਕੀ 24ਅਤੇ 25 ਜੁਲਾਈ ਨੂੰ ਇਕ ਹਜ਼ਾਰ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਜਾਣਗੇ।
ਇਸ ਮੌਕੇ ਬੱਡੀ ਪ੍ਰੋਗਰਾਮ ਦੇ ਮੈਂਬਰ ਸਕੱਤਰ ਪ੍ਰੋ ਨਰਿੰਦਰ ਸਿੰਘ ਢੀਂਡਸਾ ਨੇ ਵਿਦਿਆਰਥੀਆਂ  ਨੂੰ ਬੱਡੀ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ। ਇਸ ਮੌਕੇ ਸਹਾਇਕ ਪ੍ਰੋਗਰਾਮ ਅਫਸਰ ਰਾਸ਼ਟਰੀ ਸੇਵਾ ਯੋਜਨਾ ਅਰਚਨਾ ਬੈਂਸ, ਮੈਡਮ ਅਮਨਦੀਪ ਕੌਰ ਫਾਰਮੇਸੀ ਵਿਭਾਗ, ਦਫ਼ਤਰੀ ਵਿਭਾਗ ਦੇ ਸੁਪਰਡੈਂਟ ਜਰਨੈਲ ਕੌਰ ਨੇ ਵੀ ਪੌਦੇ ਲਗਾਏ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129