6 ਅਗਸਤ ਤੋਂ ਸ਼ੁਰੂ ਹੋਣ ਵਾਲੀ ਪੰਜ ਜ਼ਿਲਿਆਂ ਦੀ ਆਰਮੀ ਭਰਤੀ ਰੈਲੀ ਮੁਲਤਵੀ
ਪਟਿਆਲਾ, 24 ਜੁਲਾਈ:(ਬਲਵਿੰਦਰ ਪਾਲ)
ਫ਼ੌਜ ਦੇ ਆਰਮੀ ਭਰਤੀ ਦਫ਼ਤਰ, ਪਟਿਆਲਾ ਵੱਲੋਂ 6 ਅਗਸਤ ਤੋਂ ਕਰਵਾਈ ਜਾਣ ਵਾਲੀ ਭਰਤੀ ਰੈਲੀ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਪਟਿਆਲਾ ਮਿਲਟਰੀ ਸਟੇਸ਼ਨ ਦੇ ਮੈਦਾਨ ‘ਚ 6 ਅਗਸਤ ਤੋਂ 20 ਅਗਸਤ ਤੱਕ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨਾਂ ਦਾ ਫਿਜ਼ੀਕਲ ਟੈਸਟ ਲਿਆ ਜਾਣਾ ਸੀ, ਜੋ ਮੁਲਤਵੀ ਕਰ ਦਿੱਤਾ ਗਿਆ ਹੈ।
ਭਰਤੀ ਡਾਇਰੈਕਟਰ ਨੇ ਦੱਸਿਆ ਕਿ ਇਸ ਭਰਤੀ ਸਬੰਧੀ ਆਨ ਲਾਈਨ ਰਜਿਸਟਰੇਸ਼ਨ 20 ਜੁਲਾਈ ਤੱਕ ਕੀਤੀ ਗਈ ਸੀ ਅਤੇ ਫਿਜ਼ੀਕਲ ਟੈਸਟ 6 ਅਗਸਤ ਤੋਂ ਲੈਣ ਨਿਸ਼ਚਿਤ ਕੀਤਾ ਗਿਆ ਸੀ ਪਰ ਹੁਣ ਨਵੀਆਂ ਤਾਰੀਖਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
Please Share This News By Pressing Whatsapp Button