ਸਿਹਤ ਬਲਾਕ ਭਵਾਨੀਗੜ੍ਹ ਦੇ ਸਬ ਸੈਂਟਰਾਂ ’ਤੇ ਲਗਾਏ ਹੈਪੇਟਾਈਟਸ ਜਾਗਰੂਕਤਾ ਕੈਂਪ
ਭਵਾਨੀਗੜ੍ਹ/ਸੰਗਰੂਰ, 28 ਜੁਲਾਈ
ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਮਹੇਸ਼ ਕੁਮਾਰ ਅਹੂਜਾ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਭਵਾਨੀਗੜ੍ਹ ਦੀ ਯੋਗ ਅਗਵਾਈ ਹੇਠ ਬਲਾਕ ਦੇ ਵੱਖ-ਵੱਖ ਸਬ ਸੈਂਟਰਾਂ ਤੇ ਵਿਸ਼ਵ ਹੈਪੇਟਾਇਟਿਸ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਮਹੇਸ਼ ਕੁਮਾਰ ਨੇ ਦੱਸਿਆ ਕਿ ਹੈਪੇਟਾਈਟਿਸ ਜਿਗਰ ਦੀ ਬਿਮਾਰੀ ਹੈ ਜੋ ਕਿ ਵਾਇਰਸ ਨਾਲ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪ੍ਰਮੁੱਖ ਕਾਰਨਾਂ ਵਿੱਚ ਅਸੁਰੱਖਿਅਤ ਸਰੀਰਕ ਸਬੰਧ, ਨਸ਼ਿਆਂ ਦੀ ਵਰਤੋਂ, ਟੀਕਿਆਂ ਲਈ ਸਾਂਝੀਆਂ ਸੂਈਆਂ ਦੀ ਵਰਤੋਂ ਕਰਨਾ ਅਤੇ ਮਾਂ ਤੋਂ ਉਸ ਦੇ ਨਵਜੰਮੇ ਬੱਚੇ ਨੂੰ ਖੂਨ ਰਾਹੀਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਮੇਂ ਸਿਰ ਡਾਕਟਰੀ ਸਲਾਹ ਨਾਲ ਇਸਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਜਲਦੀ ਇਲਾਜ ਸੰਭਵ ਹੋ ਸਕੇ।
ਸ੍ਰੀ ਗੁਰਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਦੱਸਿਆ ਕਿ ਬੇਸ ਲਾਇਨ ਟੈਸਟ, ਵਾਇਰਲ ਲੋਡ ਟੈਸਟ ਅਤੇ ਹੈਪੇਟਾਈਟਸ ਸੀ ਤੇ ਬੀ ਦਾ ਮੁਫ਼ਤ ਇਲਾਜ਼ ਸੂਬੇ ਦੇ 23 ਜ਼ਿਲ੍ਹਾ ਹਸਪਤਾਲਾਂ, 3 ਸਰਕਾਰੀ ਮੈਡੀਕਲ ਕਾਲਜਾਂ, 17 ਏ.ਆਰ.ਟੀ. ਕੇਂਦਰਾਂ, 14 ਓ.ਐੱਸ.ਟੀ. ਸੈਂਟਰਾਂ ਅਤੇ 1 ਐੱਸ.ਡੀ.ਐੱਚ. ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਬੱਚਿਆਂ ਦਾ ਟੀਕਾਕਰਨ ਵੀ ਇਸ ਤੋਂ ਬਚਾਅ ਲਈ ਯੂਨੀਵਰਸਲ ਇਮੂਨਾਇਜੇਸ਼ਨ ਪ੍ਰੋਗਰਾਮ ਦੇ ਜ਼ਰੀਏ ਕੀਤਾ ਜਾ ਰਿਹਾ ਹੈ।
ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਸਮੂਹ ਸੀ ਐੱਚ ਓ, ਮਲਟੀਪਰਪਜ਼ ਹੈਲਥ ਵਰਕਰ ਮੇਲ ਤੇ ਫੀਮੇਲ ਅਤੇ ਆਸ਼ਾ ਹਾਜ਼ਰ ਸਨ ।
Please Share This News By Pressing Whatsapp Button