ਸ.ਕੰ.ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ ਪਟਿਆਲਾ ਦਾ ਬਾਰਵੀ ਦਾ ਨਤੀਜਾ 100 ਫ਼ੀਸਦੀ ਰਿਹਾ
ਪਟਿਆਲਾ, 2 ਅਗਸਤ:(ਬਲਵਿੰਦਰ ਪਾਲ )ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 12ਵੀ ਜਮਾਤ ਦੇ ਨਤੀਜੇ ਅੇਲਾਨੇ ਗਏ, ਜਿਸ ਵਿੱਚ ਸ.ਕੰ.ਸ.ਸ.ਸ.ਸ.ਪੁਰਾਣੀ ਪੁਲਿਸ ਲਾਈਨ ਪਟਿਆਲਾ ਦਾ ਬਾਰਵੀ ਦਾ ਨਤੀਜਾ 100% ਰਿਹਾ। ਸਕੂਲ ਦੀਆਂ ਕੁੱਲ 270 ਵਿਦਿਆਰਥਣਾਂ ਵਿੱਚੋ 41 ਵਿਦਿਆਰਥਣਾਂ ਦਾ ਨਤੀਜਾ 90% ਤੋ ਵੱਧ ਰਿਹਾ ਅਤੇ 101 ਵਿਦਿਆਰਥਣਾਂ ਦਾ ਨਤੀਜਾ 80-90% ਰਿਹਾ।ਕਾਮਰਸ ਗਰੁਪ ਦੀਆਂ ਰੁਪਿੰਦਰ ਕੌਰ 98%,ਵਿਧੀ 97.6% ਅਤੇ ਸੋਨਮਪੀ੍ਰਤ ਕੌਰ ਅਤੇ ਗੀਤਾਂਜਲੀ ਨੇ 97.2% ਅੰਕ ਲੈਕੇ +2 ਵਿੱਚੋ ਅਤੇ ਸਕੂਲ ਵਿੱਚੋ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਸਾਇੰਸ ਗਰੁਪ ਵਿੱਚੋ ਰੇਨੂ ਕੌਰ 95.6%,ਮਨੀਸ਼ਾ ਰਾਣੀ 92.6% ਅਤੇ ਰਿਆ 92.2% ਅੰਕ ਲੈਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਆਰਟਸ ਗਰੁਪ ਦੀਆ ਨਵਦੀਪ ਕੌਰ 95.8%,ਨੀਤੂ ਕੌਰ,ਪਵਨਦੀਪ ਕੌਰ, ਸਵਰਨਜੀਤ ਕੌਰ ਨੇ 93.4% ਅਤੇ ਸੰਧਿਆ ਨੇ 92.6% ਅੰਕ ਲੈਕੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਵੋਕੇਸ਼ਨਲ ਗਰੁੱਪ ਦੀਆ ਮਾਨਸੀ 91.6%, ਦਿਲਪੀ੍ਰਤ ਕੌਰ 91% ਅਤੇ ਅੰਮ੍ਰਿਤ 90.4% ਅੰਕ ਲੈਕੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ।ਸਕੂਲ ਵਿੱਚ ਜ਼ਿਲਾ ਸਿੱਖਿਆ ਅਫਸਰ ਸ੍ਰੀਮਤੀ ਹਰਿੰਦਰ ਕੌਰ ਅਤੇ ਐਮ.ਸੀ ਸ੍ਰੀ ਨਿਖਿਲ ਬਾਤਿਸ਼ , ਚੇਅਰਮੈਨ ਸ੍ਰੀਮਤੀ ਬਿਮਲਾ ਦੇਵੀ ਅਤੇ ਐਸ.ਐਮ.ਸੀ ਕਮੇਟੀ ਦੇ ਮੈਬਰਾਂ ਨੇ ਆ ਕੇ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ।ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਸਿੱਧੂ ਜੀ ਨੇ ਵਿਦਿਆਰਥਣਾਂ ਅਤੇ ਮਾਪਿਆ ਨੂੰ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਅਧਿਆਪਕਾ ਵੱਲੋ ਕੋਵਿਡ ਦੌਰਾਨ ਕਰਵਾਈ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Please Share This News By Pressing Whatsapp Button