ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਫੋਗਸੀ ਦੇ ਮੈਂਬਰਾ ਨਾਲ ਕੀਤੀ ਮੀਟਿੰਗ

ਪਟਿਆਲਾ 2 ਅਗਸਤ (ਬਲਵਿੰਦਰ ਪਾਲ) ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਵੱਲੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾ ਨਾਲ ਪਬਲਿਕ ਅਤੇ ਪ੍ਰਾਈਵੇਟ ਖੇਤਰ ਦੇ ਡਾਕਟਰਾਂ ਨੁੰ ਕੰਮਕਾਜ ਦੋਰਾਣ ਦਰਪੇਸ਼ ਆ ਰਹੀਆਂ ਸਮਸਿਆਵਾਂ ਅਤੇ ਕੋਚਿਡ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਤਿਆਰੀਆਂ ਤੇਂ ਵਿਚਾਰ ਵਟਾਦਰਾਂ ਕਰਨ ਲਈ ਇੱਕ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਜਤਿੰਦਰ ਕਾਂਸਲ, ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਨੀਰਜ ਗੋਇਲ,ਸੱਕਤਰ ਡਾ. ਨਿੱਧੀ ਬਾਂਸਲ, ਸੀਨੀਅਰ ਮੈਂਬਰ ਡਾ.ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡਾ. ਵਿਸ਼ਾਲ ਚੋਪੜਾ, ਡਾ. ਅਜਾਤ ਸ਼ਤਰੂ, ਡਾ. ਭਗਵੰਤ ਸਿੰਘ, ਡਾ. ਜੇ.ਪੀ.ਐਸ.ਸੋਢੀ, ਡਾ.ਰਾਕੇਸ਼ ਅਰੋੜਾ, ਡਾ.ਹਰਸਿਮਰਨ ਤੁਲੀ, ਡਾ. ਰੋਹਿਤ ਸਮੇਤ 15 ਦੇ ਕਰੀਬ ਮੈਂਬਰ ਸ਼ਾਮਲ ਹੋਏ।ਮੀਟਿੰਗ ਦੋਰਾਣ ਡਾਕਟਰਾਂ ਵੱਲੋ ਕੰਮਕਾਜ ਦੋਰਾਨ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਬਾਰੇ ਵਿਚਾਰ ਵਟਾਦਰਾਂ ਕਰਨ ਦੇ ਨਾਲ ਹੀ ਕੋਵਿਡ ਦੀ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਅਤੇ ਮੁੱਦਿਆ ਬਾਰੇ ਵਿਾਚਰ ਵਟਾਦਰਾਂ ਕੀਤਾ ਗਿਆ।ਮੀਟਿੰਗ ਦੋਰਾਣ ਸਮੂਹ ਪ੍ਰਾਈਵੇਟ ਖੇਤਰ ਦੇ ਡਾਕਟਰਾਂ ਵੱਲੋਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੁੰ ਕੋਵਿਡ ਤੀਜੀ ਲਹਿਰ ਦਾ ਸਾਹਮਣਾ ਕਰਨ ਲਈ ਹਰ ਤਰਾਂ ਦਾ ਸਹਿਯੋਗ ਦੇਣ ਦਾ ਅਸ਼ਵਾਸਨ ਦਿੱਤਾ ਗਿਆ।
ਇਸੇ ਤਰਾਂ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਫੋਗਸੀ ਪਟਿਆਲਾ ਅਤੇ ਨਾਭਾ ਦੇ ਗਾਇਨਾਕੋਲੋਜਿਸਟ ਡਾਕਟਰਾਂ ਨਾਲ ਵੀ ਇੱਕ ਮੀਟਿੰਗ ਕੀਤੀ ਗਈ।ਜਿਸ ਵਿੱਚ ਫੋਗਸੀ ਪਟਿਆਲਾ ਦੀ ਪ੍ਰਧਾਨ ਅੋਰਤ ਰੋਗਾਂ ਦੇ ਮਾਹਰ ਡਾ. ਸਰਿਤਾ ਅਗਰਵਾਲ , ਫੋਗਸੀ ਨਾਭਾ ਦੇ ਪ੍ਰਧਾਨ ਅਤੇ ਮੁੱਖੀ ਗਾਇਨੀ ਵਿਭਾਗ ਰਾਜਿੰਦਰਾ ਹਸਪਤਾਲ ਡਾ. ਪਰਨੀਤ ਕੌਰ,ਡਾ. ਗੁਰਦੀਪ ਕੌਰ, ਡਾ. ਰੰਜਨਾ ਗੁਪਤਾ, ਡਾ.ਪ੍ਰੀਤਕਮਲ ਸੀਬੀਆ, ਡਾ.ਅੰਜੂ ਗੁਪਤਾ, ਡਾ. ਸਤਿੰਦਰ ਪਾਲ ਕੌਰ,ਡਾ. ਸਰਬਜੀਤ ਕੌਰ, ਡਾ. ਨਵਨੀਤ ਰਤਨ, ਡਾ. ਸੰਗੀਤਾ ਅਗਰਵਾਲ , ਡਾ. ਕਿਰਨਜੌਤ ਸਮੇਤ 12 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਦੇ ਗਾਇਨੋਕੋਲੋਜਿਸਟ ਡਾਕਟਰਾਂ ਵੱਲੋ ਭਾਗ ਲਿਆ ਗਿਆ।ਇਸ ਮੀਟਿੰਗ ਵਿੱਚ ਐਮ.ਟੀ.ਪੀ ਐਕਟ, ਮੈਡੀਕੋ ਲੀਗਲ ਕੇਸਾਂ ਦੇ ਮੁੱਦੇ, ਕੋਵਿਡ ਪੋਜਟਿਵ ਗਰਭਵੱਤੀ ਅੋਰਤਾਂ ਦੀ ਦੇਖਭਾਲ ਅਤੇ ਜਣੇਪਾ, ਗਰਭਵੱਤੀ ਅੋਰਤਾਂ ਵਿੱਚ ਹੈਪਾਟਈਟਸ ਤੇਂ ਐਚ.ਆਈ.ਵੀ ਕੇਸਾਂ ਦੀ ਜਲਦ ਪਹਿਚਾਣ ਅਤੇ ਜਣੇਪੇ ਦੋਰਾਣ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਸਬੰਧੀ ਮੁੱਦਿਆ ਤੇਂ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਰਾਸ਼ਟਰੀ ਸਿਹਤ ਮਿਸ਼ਨ ਦੇ ਟੀਚੇ ਮਿਥੇ ਸਮੇਂ ਵਿੱਚ ਪੂਰੇ ਕੀਤੇ ਜਾ ਸਕਣ।ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਵੱਲੋਂ ਵੀ ਐਸੋਸੀਏਸ਼ਨ ਦੇ ਸਾਰੇ ਡਾਕਟਰਾਂ ਨੁੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹਨਾਂ ਦੀ ਹਰ ਸੱਮਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਉਹ ਸਰਕਾਰੀ ਖੇਤਰ ਦੇ ਡਾਕਟਰਾਂ ਨਾਲ ਮਿਲਜੁਲ ਕੇ ਕੰਮ ਕਰਨ ਤਾਂ ਜੋ ਲੋਕਾਂ ਨੂੰ ਲੋੜੀਂਦੀਆ ਮਿਆਰੀ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ।
Please Share This News By Pressing Whatsapp Button