ਡਿਪਟੀ ਕਮਿਸ਼ਨਰ ਵੱਲੋਂ ਜਿਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੱਗੀ ਹੈ, ਨੂੰ ਦੂਜੀ ਖੁਰਾਕ ਪਹਿਲ ਦੇ ਆਧਾਰ ਤੇ ਲਗਾਉਣ ਦੀ ਅਪੀਲ
ਮਲੇਰਕੋਟਲਾ 2 ਅਗਸਤ :
ਜਿਲ੍ਹੇ ਵਿਚ ਕੋਰੋਨਾ ਟੀਕਾਕਰਣ ਮੁਹਿੰਮ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੀ ਹੈ। ਜਿ਼ਲ੍ਹੇ ਦੇ ਲੋਕ ਹੁਣ ਉਤਸ਼ਾਹ ਨਾਲ ਕੋਰੋਨਾ ਟੀਕਾਕਰਣ ਕਰਵਾ ਰਹੇ ਹਨ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅੰਮ੍ਰਿ਼ਤ ਕੌਰ ਗਿੱਲ ਨੇ ਕੀਤਾ।ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਤੀਸਰੀ ਲਹਿਰ ਤੋਂ ਬਚਣ ਲਈ ਕੋਰੋਨਾ ਵੈਕਸੀਨ ਦੀਆਂ ਦੋਨੋ ਖੁਰਾਕਾਂ ਲਗਾਉਣੀਆਂ ਜਰੂਰੀ ਹਨ। ਕੇਵਲ ਵੈਕਸੀਨੇਸ਼ਨ ਹੀ ਸੰਭਾਵਿਤ ਤੀਜੀ ਲਹਿਰ ਆਉਣ ਤੋਂ ਬਚਾ ਸਕਦੀ ਹੈ।
ਉਹਨਾਂ ਅੱਗੇ ਦੱਸਿਆ ਕਿ ਜਿਲ੍ਹੇ ਵਿੱਚ ਬਹੁਤ ਲੋਕਾਂ ਦੇ ਦੂਸਰੀ ਖੁਰਾਕ ਲੱਗਣੀ ਬਾਕੀ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਜ਼ਿਨ੍ਹਾਂ ਲੋਕਾਂ ਨੂੰ ਕੋਵੈਕਸੀਨ ਲੱਗੀ ਨੂੰ 28 ਦਿਨ ਅਤੇ ਕੋਵਾਸ਼ੀਲਡ ਲੱਗੀ ਨੂੰ 84 ਦਿਨ ਹੋ ਗਏ ਹਨ, ਉਹ ਨੇੜੇ ਦੇ ਟੀਕਾਕਰਣ ਸੈਂਟਰ ਤੋਂ ਆਪਣੀ ਦੂਜੀ ਖੁਰਾਕ ਜਰੂਰ ਲਗਾਉਣ। ਕੋਵੈਕਸੀਨ/ ਕੋਵਾਸ਼ੀਲਡ ਟੀਕਾਕਰਣ ਦੀ ਦੂਰੀ ਖੁਰਾਕ ਲੱਗਣ ਲਈ ਲੋੜੀਂਦੀ ਮਾਤਰਾ ਵਿੱਚ ਵੈਕਸੀਨ ਉਪਲਬਧ ਹੈ।
ਉਹਨਾਂ ਕਿਹਾ ਕਿ ਟੀਕਾਕਰਣ ਦੇ ਨਾਲ ਨਾਲ ਸਾਵਧਾਨੀਆਂ ਵੀ ਵਰਤਣੀਆਂ ਜ਼ਰੂਰੀ ਹਨ। ਉਹਨਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸਕਦਾ। ਇਸ ਲਈ ਤੀਜੀ ਲਹਿਰ ਤੋਂ ਬਚਣ ਲਈ ਸਾਰਿਆਂ ਨੂੰ ਕੋਰੋਨਾ ਟੀਕਾਕਰਣ ਕਰਵਾਉਣਾ ਬਹੁਤ ਜਰੂਰੀ ਹੈ। ਉਹਨਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਮੀਡੀਆ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਮਾਜ ਵਿੱਚ ਹੋਰ ਜਾਗਰੂਕਤਾ ਫੇੈਲਾਈ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਕੋਰੋਨਾ ਵੈਕਸੀਨ ਲਗਵਾਉਣ ਤੋਂ ਵਾਂਝਾ ਨਾ ਰਹੇ।
ਇਸ ਮੌਕੇ ਸਿਵਲ ਸਰਜ਼ਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਵੱਖ ਵੱਖ ਸਿਹਤ ਕੇਂਦਰਾਂ ਤੇ ਕੋਰੋਨਾ ਟੀਕਾਕਰਣ ਕੀਤਾ ਜਾ ਰਿਹਾ ਹੈ ਅਤੇ ਦੂਜੀ ਖੁਰਾਕ ਲਗਾਈ ਵੀ ਲਗਾਈ ਜਾ ਰਹੀ ਹੈ । ਟੀਕਾਕਰਣ ਦੀ ਦੂਜੀ ਖੁਰਾਕ ਲਗਾਉਣ ਲਈ ਮੋਬਾਇਲ ਤੇ ਸੰਦੇਸ਼ ਆ ਰਹੇ ਹਨ, ਪਰ ਜਿਨ੍ਹਾਂ ਦੇ ਸੰਦੇਸ਼ ਨਹੀਂ ਆ ਰਹੇ, ਉਹਨਾਂ ਨੂੰ ਵੀ ਦੂਸਰੀ ਖੁਰਾਕ ਲਗਾਈ ਜਾ ਰਹੀ ਹੈ। ਉਹਨਾਂ ਕਿਹਾ ਕੋਰੋਨਾ ਵੈਕਸੀਨ ਸਿਹਤ ਤੇ ਕੋਈ ਵੀ ਬੁਰਾ ਅਸਰ ਨਹੀਂ ਪਾਉਂਦੀ ਹੈ।
Please Share This News By Pressing Whatsapp Button