ਡਿਪਟੀ ਕਮਿਸ਼ਨਰ ਮਲੇਰਕੋਟਲਾ ਨੇ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਆਦਿ ਕਾਰਨ ਮੁਹੱਲਾ ਮੋਦੀਆ ਵਾਲਾ ਦੇ ਕਈ ਨੁਕਸਾਨੇ ਘਰਾਂ ਤੇ ਲਿਆ ਗੰਭੀਰ ਨੋਟਿਸ
ਮਲੇਰਕੋਟਲਾ 4 ਅਗਸਤ:
ਡਿਪਟੀ ਕਮਿਸ਼ਨਰ ਮਲੇਰਕੋਟਲਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਆਦਿ ਕਾਰਨ ਮੁਹੱਲਾ ਮੋਦੀਆ ਵਾਲਾ ਦੇ ਕਈ ਨੁਕਸਾਨੇ ਘਰਾਂ ਤੇ ਗੰਭੀਰ ਨੋਟਿਸ ਲੈਂਦੀਆਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਸੰਭਵ ਉਪਰਾਲੇ ਕਰਨ ਤਾਂ ਜੋ ਨਿਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਾਪਤ ਹੋ ਸਕਣ ।
ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਈਆਂ ਕਿ ਪਿਛਲੇ ਦਿਨੀਂ ਮਹੁੱਲਾ ਮੋਦੀਆ ਵਾਲਾ ਦੇ ਨਿਵਾਸੀਆਂ ਵਲੋਂ ਸੀਵਰੇਜ਼ ਦੀ ਲੀਕੇਜ ਸਬੰਧੀ ਸਿਕਾਇਤ ਪ੍ਰਾਪਤ ਹੋਈ ਸੀ ।ਜਿਸ ਦੇ ਸਬੰਧ ਵਿੱਚ ਸਬੰਧਤ ਅਧਿਕਾਰੀਆਂ ਅਤੇ ਤਕਨੀਕੀ ਮਾਹਿਰਾਂ ਵਲੋਂੇ ਪੜਤਾਲ ਕਰਨ ਉਪਰੰਤ ਪਾਇਆ ਕਿ ਉਕਤ ਘਰਾਂ ਦੇ ਨਿੱਜੀ ਵਾਟਰ ਸਪਲਾਈ ਦੇ ਨਿੱਜੀ ਪਾਇਪ ਲਾਇਨ ਜ਼ੋ ਕਿ ਬਹੁਤ ਪੁਰਾਣੀਆਂ ਅਤੇ ਜੰਗੀ ਹਾਲਤ ਹੋਣ ਕਾਰਨ ਲੀਕੇਜ਼ ਪਾਇਆ ਗਈਆ ।ਜਿਸ ਕਾਰਨ ਆਲੇ ਦੁਆਲੇ ਦੇ ਘਰਾਂ ਮਕਾਨਾਂ ਦੀਆਂ ਨੀਹਾਂ ਅਤੇ ਦੀਵਾਰਾ ਵਿੱਚ ਸਲਾਬ ਆਈ। ਨਗਰ ਕੌਸਲ ਵਲੋਂ ਜ਼ੋ ਵਾਟਰ ਸਪਲਾਈ ਦੀ ਪਾਇਪ ਇਸ ਮੋਦੀ ਮਹੁੱਲੇ ‘ਚ ਆਉਂਦੀ ਹੈ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ਼ ਨਹੀਂ ਸੀ ।ਆਮ ਲੋਕਾਂ ਦੇ ਹਿੱਤਾ ਨੂੰ ਮੁੱਖ ਰੱਖਦਿਆਂ ਨਗਰ ਕੌਸ਼ਲ ਵਲੋਂ ਆਪਣੇ ਨਿੱਜੀ ਖਰਚੇ ਤੇ ਲੋਕਾਂ ਦੇ ਨੁਕਸਾਨੇ ਪਾਣੀ ਦੇ ਕੁਨੇਕਸ਼ਨਾਂ ਦੀ ਰਿਪੇਅਰ ਕਰਵਾ ਦਿੱਤੇ ਗਈ ਸੀ ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਮੋਦੀਆਂ ਮੁਹੱਲੇ ‘ਚ ਪਾਣੀ ਦੀਆਂ ਓਪਨ ਪਾਈਪ ਲਾਈਨ ਪਾਉਣ ਦੀ ਹਦਾਇਤ ਕੀਤੀ ਤਾਂ ਭਵਿੱਖ ਵਿੱਚ ਪਾਣੀ ਦੀ ਲੀਕੇਜ਼ ਦਾ ਤੁਰੰਤ ਪਤਾ ਲੱਗ ਸਕੇ ।ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਸ਼ਹਿਰ ਦੀਆਂ ਨਾਲੇ ,ਨਾਲੀਆਂ ,ਮੇਨ ਹੋਲ ਚੇਬਰ ਅਤੇ ਸੀਵਰੇਜ਼ ਦੀਆਂ ਲਾਇਨਾਂ ਆਦਿ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ ਅਤੇ ਸ਼ਹਿਰ ‘ਚ ਪਾਣੀ ਦੀ ਨਿਕਾਸ ਨੂੰ ਯਕੀਨੀ ਬਣਾਈਆਂ ਜਾਵੇ ।
Please Share This News By Pressing Whatsapp Button