ਜ਼ਿਲ੍ਹਾ ਜੇਲ੍ਹ ’ਚ ਬੂਟੇ ਲਗਾ ਕੇ ਮਨਾਇਆ ਵਣ ਮਹਾਉਤਸਵ ਬੂਟੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ: ਜੇਲ੍ਹ ਸੁਪਰਡੈਂਟ
ਸੰਗਰੂਰ, 4 ਅਗਸਤ
ਇੰਡੀਅਨ ਮੈਡੀਕਲ ਐਸੋਸੀਏਸਨ ਦੀ ਸੰਗਰੂਰ ਇਕਾਈ ਵੱਲੋਂ ਅੱਜ ਸਥਾਨਕ ਜ਼ਿਲ੍ਹਾ ਜੇਲ੍ਹ ਦੇ ਖੁੱਲ੍ਹੇ ਮੈਦਾਨ ਵਿੱਚ ਬੂਟੇ ਲਗਾ ਕੇ ਵਣ ਮਹਾਉਤਸਵ ਮਨਾਇਆ ਗਿਆ। ਜੇਲ੍ਹ ਸੁਪਰਡੈਂਟ ਸ. ਬਲਵੀਰ ਸਿੰਘ ਨੇ ਰੁੱਖਾਂ ਦੀ ਜੀਵਨ ਵਿੱਚ ਮਹੱਤਤਾ ਬਿਆਨ ਕਰਦਿਆਂ ਇੰਡੀਅਨ ਮੈਡੀਕਲ ਐਸੋਸੀਏਸਨ ਸੰਗਰੂਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰੁੱੱਖ ਜੀਵਨਦਾਤਾ ਹਨ ਅਤੇ ਰੁੱਖਾਂ ਤੋਂ ਬਗੈਰ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਹਰ ਮਨੁੱਖ ਨੂੰ ਸਾਲ ’ਚ ਘੱਟੋ ਘੱਟ 2 ਬੂਟੇ ਜ਼ਰੂਰ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਕੋਰੋਨਾਵਾਇਰਸ ਦੇ ਚੱਲਦਿਆਂ ਮਨੁੱਖੀ ਜੀਵਨ ਵਿੱਚ ਆਕਸੀਜਨ ਦੀ ਕੀਮਤ ਦਾ ਸਾਨੂੰ ਪਤਾ ਲੱਗਾ ਹੈ ਕਿ ਰੁੱਖ ਬੇਸ਼ਕੀਮਤੀ ਆਕਸੀਜਨ ਮੁਫ਼ਤ ਵਿੱਚ ਮੁਹੱਈਆ ਕਰਵਾ ਰਹੇ ਹਨ।
ਜਥੇਬੰਦੀ ਦੇ ਪ੍ਰਧਾਨ ਡਾ: ਮਨਦੀਪ ਸਿੰਘ ਨੇ ਕਿਹਾ ਕਿ ਬੂਟੇ ਲਗਾਉਣ ਲਈ ਇਹ ਢੁੱਕਵਾਂ ਮੌਸਮ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਂਦੇ ਹਨ। ਇਸ ਮੌਕੇ ਡਾ: ਐਚ.ਐਸ. ਬਾਲੀ ਸਾਬਕਾ ਡਾਇਰੈਕਟਰ ਸਿਹਤ ਵਿਭਾਗ, ਡਾ. ਅੰਜਨਾ ਗੁਪਤਾ ਸਿਵਲ ਸਰਜਨ ਸੰਗਰੂਰ, ਡਾ. ਜਗਮੋਹਨ ਸਿਘ ਸਹਾਇਕ ਸਿਵਲ ਸਰਜਨ, ਡਾ. ਵਿਨੋਦ, ਡਾ. ਸੰਜੀਵ ਜਿੰਦਲ, ਸਮਾਜ ਸੇਵੀ ਡਾ. ਭਗਵਾਨ ਸਿੰਘ, ਡਾ. ਮੱਖਣ ਸਿੰਘ, ਡਾ: ਮੁਨੀਸ਼ ਜੈਨ, ਡਾ: ਵਿੰਦਰਪਾਲ, ਡਾ: ਪ੍ਰਤਿਭਾ, ਡਾ: ਯਸਪਾਲ ਸਿੰਘ, ਡਾ: ਅਮਿਤ ਸਿੰਗਲਾ, ਸਵਾਮੀ ਰਵਿੰਦਰ ਗੁਪਤਾ ਪ੍ਰਧਾਨ ਤਾਲਮੇਲ ਸੁਸਾਇਟੀ, ਸਰਵਨ ਕੁਮਾਰ ਜੰਗਲਾਤ ਰੇਂਜ ਅਫਸਰ, ਕੰਵਲਦੀਪ ਕੌਰ, ਸਰਬਜੀਤ ਕੌਰ, ਪ੍ਰਵੀਨ ਰਾਣੀ, ਸਰਨਜੀਤ ਸਿੰਘ, ਸ਼ਿਵਾਲੀ ਰਾਣੀ ਆਦਿ ਮੌਜੂਦ ਸਨ।
Please Share This News By Pressing Whatsapp Button