♦इस खबर को आगे शेयर जरूर करें ♦

ਪਟਿਆਲਾ ਦੇ ਕਾਂਗਰਸੀ ਲੀਡਰ ਆਪਸੀ ਲੜਾਈ-ਝਗੜੇ ਨੂੰ ਛੱਡਕੇ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ : ਤੇਜਿੰਦਰ ਮਹਿਤਾ, ਮੇਘਚੰਦ ਸ਼ੇਰਮਾਜਰਾ।

ਪਟਿਆਲਾ 4 ਅਗਸਤ ਗਗਨ ਦੀਪ ਸਿੰਘ ਦੀਪ ਪਨੈਚ
ਪਟਿਆਲਾ ਸ਼ਹਿਰ ਦੀ ਸੱਤਾ ਤੇ ਕਾਬਿਜ਼ ਕਾਂਗਰਸੀ ਲੀਡਰ ਆਪਸੀ ਲੜਾਈ-ਝਗੜੇ ਨੂੰ ਛੱਡਕੇ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ, ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਤੇਜਿੰਦਰ ਮਹਿਤਾ ਸ਼ਹਿਰੀ ਅਤੇ ਮੇਘਚੰਦ ਸ਼ੇਰਮਾਜਰਾ ਦਿਹਾਤੀ ਵਲੋਂ ਮੁਸਲਿਮ ਕਾਲੋਨੀ ਵਿਖੇ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਮੈਂਬਰ ਨਦੀਮ ਖਾਨ ਦੀ ਅਗਵਾਈ ਵਿੱਚ 50 ਮੁਸਲਿਮ ਪਰਿਵਾਰਾਂ ਵਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਕੀਤਾ।
ਪ੍ਰੈਸ ਨੋਟ ਜਾਰੀ ਕਰਦਿਆਂ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਸ਼ਹਿਰੀ ਅਤੇ ਮੇਘਚੰਦ ਸ਼ੇਰਮਾਜਰਾ ਦਿਹਾਤੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਪਟਿਆਲਾ ਦੀ ਬਿਸ਼ਨ ਨਗਰ ਦੀ ਮੁਸਲਿਮ ਕਾਲੋਨੀ ਵਿੱਚ ਪਾਰਟੀ ਨੂੰ ਉਦੋਂ ਹੋਰ ਤਾਕਤ ਮਿਲੀ ਜਦੋਂ ਪਾਰਟੀ ਦੇ ਘੱਟ ਗਿਣਤੀ ਵਿੰਗ ਦੇ ਮੈਂਬਰ ਨਦੀਮ ਖਾਨ ਦੀ ਅਗਵਾਈ ਵਿੱਚ 50 ਦੇ ਕਰੀਬ ਮੁਸਲਿਮ ਨੌਜਵਾਨ ਜਿਨਾਂ ਵਿੱਚ ਸਲੀਮ ਖਾਨ, ਜਾਵੇਦ ਖਾਨ, ਫੈਜ਼ਲ ਖਾਨ, ਜਾਹਿਦ ਖਾਨ, ਭੂਰਾ ਖਾਨ, ਨਾਈਮ ਖਾਨ, ਸਲੀਮ ਖਾਨ, ਮੁਹੰਮਦ ਖਾਲਿਦ, ਵਸੀਮ ਖਾਨ, ਅਖ਼ਤਰ ਹੁਸੈਨ, ਅਨਵਰ ਖਾਨ, ਸ਼ੋਅਹਬ ਅਖ਼ਤਰ, ਸ਼ਾਹਿਦ ਖਾਨ,  ਮੁਹੰਮਦ ਅਕਰਮ, ਕਾਲਿਬ ਖਾਨ, ਮੁਹੰਮਦ ਇਸ਼ਾਕ, ਨਸੀਮ ਖਾਨ, ਮੁਹੰਮਦ ਨਸੀਮ, ਇਸਲਾਮ ਖਾਨ, ਮੁਹੰਮਦ ਅਲੀ, ਸ਼ੇਰ ਖਾਨ, ਮੁਹੰਮਦ ਕੁਰੈਸ਼ੀ ਜਮੀਲ ਖਾਨ ਆਦਿ ਨੇ ਆਪਣੇ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਦਾ ਐਲਾਨ ਕੀਤਾ, ਪਾਰਟੀ ਵਿੱਚ ਸ਼ਾਮਿਲ ਹੋਣ ਤੇ ਇਹਨਾਂ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਉਹ ਸਾਰੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ ਅਤੇ ਜਲਦ ਹੀ ਹੋਰ ਮੁਸਲਿਮ ਨੋਜਵਾਨਾਂ ਨੂੰ ਪਾਰਟੀ ਨਾਲ ਜੋੜਣਗੇ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਤੇਜਿੰਦਰ ਮਹਿਤਾ ਅਤੇ ਮੇਘਚੰਦ ਸ਼ੇਰਮਾਜਰਾ ਨੇ ਸਾਂਝੇ ਤੌਰ ਤੇ ਕਿਹਾ ਕਿ ਆਮ ਲੋਕਾਂ ਨੂੰ ਇਸ ਕੈਪਟਨ ਸਰਕਾਰ ਨੇ ਸੁਵਿਧਾਵਾਂ ਦੇ ਨਾਮ ਉਪਰ ਸਿਰਫ ਤੇ ਸਿਰਫ ਝੂਠੇ ਵਾਅਦੇ ਅਤੇ ਲਾਰੇ ਹੀ ਦਿੱਤੇ ਹਨ। ਸਰਕਾਰ ਦੇ ਸਾਢੇ ਚਾਰ ਸਾਲ ਨਿਕਲ ਚੁੱਕੇ ਹਨ ਪਰ ਹਾਲਾਤ ਉਸੇ ਤਰ੍ਹਾਂ ਹੀ ਹਨ, ਜਿਸ ਤਰ੍ਹਾਂ ਪੰਜ ਸਾਲ ਪਹਿਲੇ ਸਨ, ਉਲਟਾ ਸ਼ਹਿਰ ਦੀ ਸਥਿਤੀ ਪਹਿਲਾਂ ਨਾਲੋਂ ਵੀ ਵਿਗੜ ਚੁੱਕੀ ਹੈ। ਪਟਿਆਲਾ ਸ਼ਹਿਰ ਨੂੰ ਕਰੋੜਾਂ ਰੁਪਇਆ ਖਰਚ ਕੇ ਵਿਕਾਸ ਕਰਨ ਦੇ ਦਾਅਵੇ ਕਰ ਰਹੇ ਕਾਂਗਰਸੀ ਲੀਡਰ ਸਰਕਾਰੀ ਪੈਸੇ ਵਿੱਚੋਂ ਆਪਣੀ ਆਪਣੀ ਕਮੀਸ਼ਨ ਨੂੰ ਲੈਕੇ ਸ਼ਰੇਆਮ ਲੜਾਈ-ਝਗੜੇ ਕਰਦੇ ਹੋਏ ਇਕ ਦੂਸਰੇ ਦੇ ਉਪਰ ਕੇਸ ਦਰਜ਼ ਹੋਣ ਅਤੇ ਭ੍ਰਿਸ਼ਟਾਚਾਰੀ ਹੋਣ ਦੇ ਇਲਜ਼ਾਮ ਲਗਾ ਰਹੇ ਹਨ। ਇਹਨਾਂ ਕਾਂਗਰਸੀ। ਲੀਡਰਾਂ ਨੂੰ ਆਮ ਲੋਕਾਂ ਦੇ ਦੁੱਖ ਤਕਲੀਫ ਨਾਲ ਕੋਈ ਹਮਦਰਦੀ ਨਹੀਂ ਹੈ। ਇਹ ਤਾਂ ਸਿਰਫ ਸੱਤਾ ਵਿੱਚ ਰਹਿ ਪੈਸੇ ਇਕੱਠੇ ਕਰਨਾ ਜਾਣਦੇ ਹਨ। ਜਿਸ ਨੂੰ ਸੱਤਾ ਅਤੇ ਕਮਿਸ਼ਨ ਵਿੱਚ ਹਿੱਸਾ ਨਹੀਂ ਮਿਲਦਾ, ਉਹ ਬਾਕੀ ਲੀਡਰਾਂ ਦੀਆਂ ਪੋਲਾਂ ਖੋਲਣ ਤੇ ਲਗ ਜਾਂਦਾ ਹੈ, ਜਿਵੇਂ ਅੱਜ ਕਲ ਸ਼ਹਿਰ ਵਿੱਚ ਕਾਂਗਰਸੀ ਲੀਡਰਾਂ ਦਾ ਝਗੜਾ ਚਲ ਰਿਹਾ ਹੈ। ਉਹਨਾਂ ਦੋਹਾਂ ਲੀਡਰਾਂ ਨੇ ਕਿਹਾ ਕਿ ਸ਼ਹਿਰ ਦਾ ਬੁਰਾ ਹਾਲ ਹੋਇਆ ਪਿਆ, ਅੱਧੇ ਘੰਟੇ ਬਰਸਾਤ ਵਿੱਚ ਪਟਿਆਲਾ ਸ਼ਹਿਰ ਦਾ ਬੁਰਾ ਹਾਲ ਹੋ ਜਾਦਾਂ ਹੈ, ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਕਰੋੜਾਂ ਰੁਪਇਆ ਖਰਚ ਕੇ ਵੀ ਪਹਿਲਾਂ ਨਾਲੋਂ ਜਿਆਦਾ ਬੁਰਾ ਹਾਲ ਹੋ ਗਿਆ।
ਦੋਹਾਂ ਆਗੂਆਂ ਨੇ ਕਿਹਾ ਕਿ ਠੇਕੇਦਾਰ ਕਾਂਗਰਸੀ ਲੀਡਰਾਂ ਨਾਲ ਮਿਲੀਭੁਗਤ ਕਰਕੇ ਹਰ ਕੰਮ ਵਿੱਚ ਘਟੀਆ ਮਟੀਰੀਅਲ ਵਰਤ ਰਹੇ ਹਨ। ਕੋਈ ਵੀ ਕੰਮ ਵਧੀਆ ਢੰਗ ਨਾਲ ਸਿਰੇ ਨਹੀਂ ਚੜ ਰਿਹਾ ਹੈ। ਘਟੀਆ ਮਟੀਰੀਅਲ ਵਰਤਣ ਦੀ ਮਿਸਾਲ ਤਾਂ ਕਲ ਦੀ ਬਰਸਾਤ ਹੋਣ ਤੋਂ ਬਾਅਦ ਰਾਜਿੰਦਰਾ ਝੀਲ ਵਿਖੇ ਦੇਖਣ ਨੂੰ ਮਿਲ ਰਹੀ ਹੈ, ਜਿਥੇ ਝੀਲ ਦੇ ਵਿਚਾਰ ਬਣੇ ਪਾਰਕ ਦੀਆਂ ਦੀਵਾਰਾਂ ਅਤੇ ਫੁਹਾਰੇ ਦੇ ਢਹਿ ਢੇਰੀ ਹੋ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਕੁਝ ਸਮਾਂ ਪਹਿਲਾਂ ਹੀ ਪੰਜ ਕਰੋੜ ਦੀ ਲਾਗਤ ਨਾਲ ਇਸ ਝੀਲ ਦਾ ਦੁਬਾਰਾ ਨਿਰਮਾਣ ਕੀਤਾ ਗਿਆ ਹੈ, ਦੀਵਾਰਾਂ ਡਿੱਗਣ ਤੋਂ ਤਾਂ ਲਗ ਰਿਹਾ ਹੈ ਕਿ ਪੈਸਾ ਝੀਲ ਤੇ ਨਾ ਲੱਗ ਕੇ ਕਾਂਗਰਸੀਆਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਦੀ ਭੇਂਟ ਚੜ ਗਿਆ। ਲੋਕਾਂ ਦੇ ਇਕੱਠ ਨੂੰ ਕਿਹਾ ਕਿ ਤੁਸੀਂ ਸਾਰੇ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਆਪਣਾ ਯੋਗਦਾਨ ਪਾਓ ਤਾਂ ਕਿ ਸਰਕਾਰ ਬਣਨ ਤੇ ਤੁਹਾਨੂੰ ਦਿੱਲੀ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਸਕਣ। ਪਾਰਟੀ ਦੀ ਸਰਕਾਰ ਬਣਨ ਤੇ ਇਹਨਾਂ ਕਾਂਗਰਸੀ ਅਤੇ ਅਕਾਲੀ ਲੀਡਰਾਂ ਦੇ ਘਪਲਿਆਂ ਦੀ ਵੀ ਜਾਂਚ ਕਰਵਾਈ ਜਾਵੇਗੀ ਅਤੇ ਸ਼ਹਿਰ ਦੇ ਵਿੱਚ ਜੋ ਵੀ ਘਟੀਆ ਕੰਮ ਕਰਵਾਕੇ ਤੁਹਾਡੇ ਟੈਕਸ ਦੇ ਪੈਸੇ ਨਾਲ ਆਪਣੀਆਂ ਜੇਬਾਂ ਨੂੰ ਭਰਨ ਦਾ ਕੰਮ ਇਹਨਾਂ ਲੀਡਰਾਂ ਨੇ ਕੀਤਾ ਹੈ ਉਸਦੀ ਜਾਂਚ ਕਰਵਾਕੇ ਇਹਨਾਂ ਨੂੰ ਸਖਤ ਤੋਂ ਸਖਤ ਸ਼ਜਾ ਦਿੱਤੀ ਜਾਵੇਗੀ ਅਤੇ ਸਾਰੇ ਪੈਸੇ ਦੀ ਵਸੂਲੀ ਕੀਤੀ ਜਾਵੇਗੀ।
ਇਸ ਮੌਕੇ ਪਾਰਟੀ ਦੇ ਖੁਸ਼ਵੰਤ ਸ਼ਰਮਾ ਮੀਤ ਪ੍ਰਧਾਨ ਯੂਥ ਵਿੰਗ, ਕਮਲ ਚਹਿਲ, ਸੁਮਿਤ ਟਕੇਜਾ (ਦੋਵੇਂ ਵਾਰਡ ਪ੍ਰਧਾਨ), ਗੋਲੂ ਰਾਜਪੂਤ, ਸੰਨੀ ਡਾਬੀ (ਦੋਵੇਂ ਸ਼ੋਸ਼ਲ ਮੀਡੀਆ ਕੋਆਰਡੀਨੇਟਰ), ਸੀਨੀਅਰ ਆਗੂ ਸੰਦੀਪ ਬੰਧੂ, ਮੁਖਤਿਆਰ ਗਿਲ, ਵਿਕਰਮ ਸ਼ਰਮਾ, ਧੀਰਜ਼ ਨੋਨੀ, ਵਰਿੰਦਰ ਸਿੰਘ, ਲੱਕੀ ਪਟਿਆਲਵੀ ਅਤੇ ਦਯਾ ਰਾਮ ਹਾਜ਼ਰ ਸਨ।

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129