ਐਸ ਸੀ ਸਕਾਲਰਸ਼ਿਪ ਘੋਟਾਲੇ ਦੇ ਮੁੱਦੇ ਤੇ ‘ਆਪ’ ਕੱਲ ਕਰੇਗੀ ਸਾਧੂ ਸਿੰਘ ਧਰਮਸੋਤ ਦੇ ਖ਼ਿਲਾਫ ਪੁੱਤਲਾ ਫੂਕ ਪ੍ਰਦਰਸ਼ਨ – ਮੇਘ ਚੰਦ ਸ਼ੇਰ ਮਾਜਰਾ, ਤੇਜਿੰਦਰ ਮਹਿਤਾ
ਪਟਿਆਲਾ 5 ਅਗਸਤ ਗਗਨ ਦੀਪ ਸਿੰਘ ਦੀਪ ਪਨੈਚ
ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਉਪਰ ਐਸ ਸੀ ਭਾਈਚਾਰੇ ਅਤੇ ਦਲਿਤ ਵਰਗ ਦੇ ਬੱਚਿਆਂ ਦੇ 64 ਕਰੋੜ ਰੁਪਏ ਦੇ ਵਜੀਫ਼ਿਆਂ ਵਿੱਚ ਘੋਟਾਲਾ ਕਰਨ ਦੇ ਇਲਜ਼ਾਮਾਂ ਦੀ ਅੱਗ ਠੰਢੀ ਨਹੀਂ ਹੋ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਲਗਾਤਾਰ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਕਾਰਵਾਈ ਕਰਨ ਅਤੇ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਦੀ ਮੰਗ ਲਗਾਤਾਰ ਉਠਾਈ ਜਾ ਰਹੀ ਹੈ। ਇਸੀ ਵਿਰੋਧ ਦੇ ਚਲਦਿਆਂ ਪਾਰਟੀ ਵਲੋਂ ਕਲ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਪੁੱਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ ਮੇਘਚੰਦ ਸ਼ੇਰਮਾਜਰਾ ਦਿਹਾਤੀ ਅਤੇ ਤੇਜਿੰਦਰ ਮਹਿਤਾ ਸ਼ਹਿਰੀ ਵਲੋਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਦੇ ਭ੍ਰਿਸ਼ਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋ ਕੀਤੇ ਗਏ 64 ਕਰੋੜ ਰੁਪਏ ਵਜ਼ੀਫਾ ਘੋਟਾਲੇ ਦੀ ਸੀ ਬੀ ਆਈ ਜਾਂਚ ਵਿੱਚ ਕੈਪਟਨ ਸਰਕਾਰ ਵਲੋਂ ਸਹਿਯੋਗ ਨਾ ਦੇਣਾ, ਕਿਤੇ ਨਾ ਕਿਤੇ ਇਹ ਸਾਬਿਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਮਾਊ ਪੁੱਤ ਸਾਧੂ ਸਿੰਘ ਧਰਮਸੋਤ ਨੂੰ ਬਚਾਉਣਾ ਚਾਹੁੰਦੇ ਹਨ। ਜਿਸਦੇ ਵਿਰੋਧ ‘ਚ ਮਿਤੀ 6 ਅਗਸਤ 2021 ਨੂੰ ਆਮ ਆਦਮੀ ਪਾਰਟੀ ਵੱਲੋ ਪਟਿਆਲਾ ਗੇਟ ਨਾਭਾ ਵਿਖੇ 10 ਵਜੇ ਸਵੇਰੇ ਸਾਧੂ ਸਿੰਘ ਧਰਮਸੋਤ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ਼ ਪ੍ਰਦਰਸ਼ਨ ਦੀ ਅਗਵਾਈ ਕਰਨ ਲਈ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਪੰਜਾਬ ਸਕੱਤਰ ਗਗਨਦੀਪ ਸਿੰਘ ਚੱਢਾ ਵਿਸ਼ੇਸ਼ ਤੌਰ ਤੇ ਪਹੁੰਚਣਗੇ।
ਦੋਹਾਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਗਰੀਬ ਅਤੇ ਦਲਿਤ ਵਰਗ ਦੇ ਬੱਚਿਆਂ ਦੇ 64 ਕਰੋੜ ਰੁਪਏ ਵਜ਼ੀਫ਼ੇ ਦੇ ਖਾਣ ਵਾਲੇ ਸਾਧੂ ਸਿੰਘ ਧਰਮਸੋਤ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਸਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੀਤਾ ਜਾਵੇ ਅਤੇ ਸੀ ਬੀ ਆਈ ਨੂੰ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਜਾਂਚ ਕਰਨ ਲਈ ਲੋੜੀਦੀਂ ਜਾਣਕਾਰੀ ਦੇਣ ਵਿੱਚ ਸਹਿਯੋਗ ਕੀਤਾ ਜਾਵੇ ਤਾਂ ਜੋ ਭ੍ਰਿਸਟ ਮੰਤਰੀ ਨੂੰ ਜਲਦ ਤੋ ਜਲਦ ਜੇਲ ਵਿੱਚ ਬੰਦ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਇਸ ਰੋਸ਼ ਪ੍ਰਦਰਸ਼ਨ ਲਈ ਹਲਕਾ ਇੰਚਾਰਜ ਨਾਭਾ ਗੁਰਦੇਵ ਸਿੰਘ ਦੇਵ ਮਾਨ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ ਅਤੇ ਨਾਲ ਹੀ ਜਿਲੇ ਦੀ ਸਾਰੀ ਲੀਡਰਸ਼ਿਪ, ਸਾਰੇ ਹਲਕਾ ਇੰਚਾਰਜ, ਵਿੰਗਾਂ ਦੇ ਅਹੁਦੇਦਾਰ, ਬਲਾਕ ਪ੍ਰਧਾਨਾਂ, ਸਰਕਲ ਪ੍ਰਧਾਨਾਂ ਤੇ ਸਮੂਹ ਪਾਰਟੀ ਵਾਲੰਟੀਅਰ ਨੂੰ ਰੋਸ਼ ਪ੍ਰਦਰਸ਼ਨ ਵਿੱਚ ਵਧ ਤੋਂ ਵਧ ਆਪਣੇ ਸਾਥੀਆਂ ਸਮੇਤ ਸਮੇ ਤੇ ਪਹੁੰਚਣ ਲਈ ਹਦਾਇਤ ਕੀਤੀ ਗਈ ਹੈ।
Please Share This News By Pressing Whatsapp Button