ਜੈਕਬ ਡਰੇਨ, ਰਾਜਿੰਦਰਾ ਝੀਲ ਤੋਂ ਬਾਅਦ ਡੇਅਰੀ ਪ੍ਰਾਜੈਕਟ ਦੀ ਵੱਡੀ ਚਾਰ ਦੀਵਾਰੀ ਵੀ ਡਿੱਗੀ: ਅਕਾਸ ਬੋਕਸਰ
ਪਟਿਆਲਾ, 5 ਅਗਸਤ ਗਗਨਦੀਪ ਸਿੰਘ ਦੀਪ ਪਨੈਚ
ਜੈਕਬ ਡਰੇਨ, ਰਾਜਿੰਦਰਾ ਝੀਲ ਤੋਂ ਬਾਅਦ ਡੇਅਰੀ ਪ੍ਰਾਜੈਕਟ ਦੀ ਵੱਡੀ ਚਾਰ ਦੀਵਾਰੀਆਂ ਵੀ ਡਿੱਗ ਗਈ। ਇਸ ਤੋਂ ਇਲਾਵਾ ਪ੍ਰਾਜੈਕਟ ਦੀਆਂ ਬਣਾਈਆਂ ਗਈਆਂ ਸੜ੍ਹਕਾਂ ਵੀ ਧਸ ਗਈਆਂ। ਇਸ ਨੂੰ ਲੈ ਕੇ ਅਕਾਲੀ ਦਲ ਰਾਘੋਮਾਜਰਾ ਸਰਕਲ ਦੇ ਪ੍ਰਧਾਨ ਅਕਾਸ ਬੋਕਸਰ ਦੀ ਅਗਵਾਈ ਹੇਠ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅਕਾਸ ਬੋਕਸਰ ਨੇ ਕਿਹਾ ਕਿ ਇੱਕ ਪਾਸੇ ਮੇਅਰ ਵੱਲੋਂ ਜਬਰਦਸਤੀ ਡੇਅਰੀ ਵਾਲਿਆਂ ਨੂੰ ਸ਼ਹਿਰ ਵਿਚ ਕੱਢਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਦੂੁਜੇ ਪਾਸ ਖੁਦ ਅਬਲੋਵਾਲ ਦੇ ਕੋਲ ਬਣੇ ਡੇਅਰੀ ਪ੍ਰਾਜੈਕਟ ਵਿਚ ਅਜੇ ਤੱਕ ਕੋਈ ਤਿਆਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਹੜੀ ਦੀਵਾਰੀ ਕਰਕੇ ਡੇਅਰੀ ਪ੍ਰਾਜੈਕਟ ਤਿਆਰ ਕਰਨ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਉਹ ਦੀਵਾਰ ਵੀ ਪਹਿਲੀ ਬਾਰਿਸ਼ ਦਾ ਸੀਜਨ ਵੀ ਨਹੀਂ ਝੱਲ ਸਕੀ ਅਤੇ ਡਿੱਗ ਗਈ। ਇਸ ਤੋਂ ਇਲਾਵਾ ਅੰਦਰ ਬਣਾਈਆਂ ਗਈਆਂ ਸੜ੍ਹਕਾਂ ਵੀ ਧਸ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡੇਅਰੀ ਪ੍ਰਾਜੈਕਟ ਵਿਚ ਪਹਿਲਾਂ ਹੀ ਨਾ ਪਸ਼ੂ ਹਸਪਤਾਲ, ਨਾ ਕੈਟਲ ਪੋਂਡ, ਨਾ ਕੋਈ ਗੋਬਰ ਗੈਸ ਪਲਾਂਟ ਬਣਿਆ, ਨਾ ਮਿਲਕ ਕਲੈਕਸ਼ਨ ਸੈਂਟਰ ਬਣਾਇਆ ਗਿਆ। ਅਕਾਸ ਬੋਕਸਰ ਨੇ ਕਿਹਾ ਕਿ ਜਿਹੜੀ ਦੀਵਾਰ ਡਿੱਗੀ ਸੀ, ਉਸ ਨੂੰ ਰਾਤ ਨੂੰ ਹੀ ਸਾਫ ਕਰਵਾ ਦਿੱਤਾ ਗਿਆ ਤਾਂ ਪਤਾ ਨਾ ਲੱਗੇ ਪਰ ਮੌਕੇ ਜਾ ਕੇ ਦੇਖਿਆ ਤਾਂ ਜਿਹੜੀ ਚਾਰ ਦੀਵਾਰ ਦੇ ਸਹਾਰੇ ਡੇਅਰੀ ਪ੍ਰਾਜੈਕਟ ਬਣਨ ਦੀ ਗੱਲ ਕੀਤੀ ਜਾ ਰਹੀ ਸੀ ਉਹ ਵੀ ਮੁੜ ਤੋਂ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ਸਾਲ 2017 ਤੋਂ ਹੀ ਡੇਅਰੀ ਪ੍ਰਾਜੈਕਟ ਮੁੰਕਮਲ ਕਰਨ ਦੇ ਦਾਅਵੇ ਕਰ ਰਹੇ ਹਨ ਪਰ ਅੱਜ ਤੱਕ ਪ੍ਰਾਜੈਕਟ ਮੁੰਕਮਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੂਜੇ ਪਾਸੇ ਮੇਅਰ ਵੱਲੋਂ ਸ਼ਹਿਰ ਵਿਚ ਡੇਅਰੀ ਵਾਲਿਆਂ ਦਾ ਰਹਿਣਾ ਦੁਭਰ ਕੀਤਾ ਹੋਇਆ ਹੈ, ਉਨ੍ਹਾਂ ਦੇ ਘਰ ਪੁਲਸ ਅਤੇ ਨਗਰ ਨਿਗਮ ਦੇ ਅਫਸਰ ਇਸ ਤਰ੍ਹਾਂ ਰੇਡ ਕਰ ਰਹੇ ਹਨ, ਜਿਵੇਂ ਉਹ ਨਸ਼ਾ ਤਸਕਰ ਹੋਣ। ਉਨ੍ਹਾਂ ਨੂੰ 30 ਸਤੰਬਰ ਤੱਕ ਦਾ ਟਾਈਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਪਹਿਲਾਂ ਡੇਅਰੀਆਂ ਵਾਲਿਆਂ ਮਾਰਕੀਟ ਨਾਲੋ ਕਈ ਗੁਣਾ ਜਿਆਦਾ ਰੇਟ ’ਤੇ ਪਲਾਂਟ ਦਿੱਤੇ ਗਏ, ਦੂਜਾ ਕੋਈ ਸਹੂਲਤ ਤੱਕ ਨਹੀਂ ਦਿੱਤੀ ਜਾ ਰਹੀ। ਅਕਾਸ ਬੋਕਸਰ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਸ਼ਹਿਰ ਦੇ ਲੋਕਾਂ ਰੁਜਗਾਰ ਦੇ ਨਹੀਂ ਸਕਦੀ ਤਾਂ ਉਨ੍ਹਾਂ ਲੋਕਾਂ ਦਾ ਰੁਜਗਾਰ ਖੋਹਣ ਦਾ ਵੀ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ 600 ਤੋਂ ਜਿਆਦਾ ਡੇਅਰੀਆਂ ਹਨ। ਜਿਨ੍ਹਾਂ ਦੇ ਨਾਲ ਦੋ ਹਜ਼ਾਰ ਤੋਂ ਜਿਆਦਾ ਪਰਿਵਾਰਾਂ ਦਾ ਰੁਜਗਾਰ ਚੱਲ ਰਿਹਾ ਹੈ। ਇਸ ਮੌਕੇ ਸੀਨੀਅਰ ਯੂਥ ਆਗੂ ਬਿੰਦਰ ਸਿੰਘ ਨਿੱਕੂ, ਯੂਥ ਆਗੂ ਦੀਪ ਰਾਜਪੂਤ, ਸਾਹਿਲ ਗਰੇਵਾਲ, ਦਰਸ਼ਨ ਸਿੰਘ ਕਾਲਾ ਆਦਿ ਵੀ ਵਿਸ਼ੇਸ ਤੌਰ ’ਤੇ ਹਾਜ਼ਰ ਸਨ।
Please Share This News By Pressing Whatsapp Button