ਕਮਲਪ੍ਰੀਤ ਕੌਰ ਦਾ ਪੰਜਾਬ ਪਹੁੰਚਣ ‘ਤੇ ਕੀਤਾ ਗਿਆ ਸ਼ਾਨਦਾਰ ਸਵਾਗਤ
ਪਟਿਆਲਾ 6 ਅਗਸਤ ਗਗਨ ਦੀਪ ਸਿੰਘ ਦੀਪ ਪਨੈਚ
ਮਿਲਖਾ ਸਿੰਘ ਅਤੇ ਪੀ ਟੀ ਊਸ਼ਾ ਤੋਂ ਬਾਅਦ ਉਲੰਪਿਕ ਵਿੱਚ ਪੂਰੇ ਵਰਲਡ ਵਿਚ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦਾ ਪਟਿਆਲਾ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਟੋਕੀਓ ਵਿੱਚ ਹੋਈਆਂ ਉਲੰਪਿਕ ਖੇਡਾਂ ਵਿੱਚ ਕਮਲਪ੍ਰੀਤ ਕੌਰ ਭਾਵੇਂ ਕਿ ਮੈਡਲ ਤੋਂ ਵਾਂਝੀ ਰਹੀ ਪਰ ਉਸ ਨੇ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਉਲੰਪਿਕ ਖੇਡਾਂ ਵਿੱਚ ਅਥਲੈਟਿਕ ਵਿੱਚ ਛੇਵਾਂ ਸਥਾਨ ਹਾਸਲ ਕੀਤਾ।
ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪਟਿਆਲਾ ਦੇ ਐਨਆਈਐਸ ਵਿਖੇ ਪਹੁੰਚੀ ਕਮਲਪ੍ਰੀਤ ਕੌਰ ਦਾ ਜ਼ਿਲ੍ਹਾ ਸਪੋਰਟਸ ਅਫਸਰ ਦੀ ਅਗਵਾਈ ਵਿਚ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਦਿਹਾਤੀ ਪ੍ਰਧਾਨ ਸਤਨਾਮ ਸਿੰਘ ਸਤਾ ਅਤੇ ਸਮੂਚੀ ਅਕਾਲੀ ਦਲ ਵਲੋਂ ਉਸ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ । ਐਨ ਆਈ ਐਸ ਵਿਖੇ ਸਵੇਰ ਤੋਂ ਹੀ ਖਿਡਾਰੀ ਅਤੇ ਕੋਚ ਵੱਡੀ ਗਿਣਤੀ ਵਿੱਚ ਉਸ ਦੇ ਸਵਾਗਤ ਲਈ ਹਾਜ਼ਰ ਰਹੇ ਅਤੇ ਜਦੋਂ ਹੀ ਕਮਲਪ੍ਰੀਤ ਕੌਰ ਐਨਆਈਐਸ ਤੋਂ ਬਾਹਰ ਆਈ ਤਾਂ ਉਸ ਦਾ ਫੁੱਲਾਂ ਦੀ ਵਰਖਾ ਕਰ ਕੇ ਅਤੇ ਹਾਰ ਪਾ ਕੇ ਸਨਮਾਨ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਨੇ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਖਿਡਾਰੀ ਪੈਦਾ ਕਰਨ ਲਈ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ। ਸਰਕਾਰ ਸਿਰਫ ਉਦੋਂ ਹੀ ਖਿਡਾਰੀਆਂ ਦੀ ਸਾਰ ਲੈਂਦੀ ਹੈ ਜਦੋਂ ਕੋਈ ਵੀ ਖਿਡਾਰੀ ਦੇਸ਼ ਲਈ ਮੈਡਲ ਲੈਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਕਾਮਨਵੈਲਥ ਗੇਮਾਂ ਅਤੇ ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਣਾ ਹੈ। ਜਿਸ ਲਈ ਉਹ ਦਿਨ ਰਾਤ ਮਿਹਨਤ ਕਰਨਗੇ।
Please Share This News By Pressing Whatsapp Button