ਹਰਪਾਲ ਜੁਨੇਜਾ ਨੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੋਂ ਲਿਆ ਆਸ਼ੀਰਵਾਦ

ਪਟਿਆਲਾ 9 ਅਗਸਤ ( ਬਲਵਿੰਦਰ ਪਾਲ )ਹਰਪਾਲ ਜੁਨੇਜਾ ਨੇ ਜਿਲਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੋਂ ਆਸ਼ੀਰਵਾਦ ਲਿਆ। ਹਰਪਾਲ ਜੁਨੇਜਾ ਨੇ ਸਮੁੱਚੀ ਰਿਪੋਰਟ ਪ੍ਰਧਾਨ ਰੱਖੜਾ ਨੂੰ ਸੌਂਪੀ। ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹਰਪਾਲ ਜੁਨੇਜਾ ਨੇ ਪਟਿਆਲਾ ਸ਼ਹਿਰ ਵਿਚ ਪਾਰਟੀ ਨੂੰ ਮਜਬੂਤ ਕਰਨ ਦੇ ਲਈ ਕਾਫੀ ਮਿਹਨਤ ਕੀਤੀ ਹੈ। ਇਹੀ ਕਾਰਨ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਸੇਵਾਦਾਰ ਬਣਾਇਆ ਹੈ ਅਤੇ ਜਿਸ ਤਰ੍ਹਾਂ ਹਰਪਾਲ ਜੁਨੇਜਾ ਸਾਰੇ ਵਰਗਾਂ ਨੂੰ ਨਾਲ ਲੈ ਚੱਲ ਰਹੇ ਹਨ, ਉਸ ਤੋਂ ਸਾਫ ਹੈ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਸ਼ਹਿਰੀ ਦੇ ਨਤੀਜੇ ਅਕਾਲੀ ਦਲ ਦੇ ਹੱਕ ਵਿਚ ਹੋਣਗੇ।
ਇਸ ਮੋਕੇ ਹਰਪਾਲ ਜੁਨੇਜਾ ਨੇੜਕਿਹਾ ਕਿ ਜਿਥੋਂ ਤੱਕ ਕਾਂਗਰਸ ਦੀ ਗੱਲ ਹੈ ਤਾਂ ਜਦੋਂ ਉਹ ਮੁੱਖ ਮੰਤਰੀ ਪਟਿਆਲਾ ਦੀ ਹੋ ਕੇ ਅਤੇ ਮੈਂਬਰ ਪਾਰਲੀਮੈਂਟ ਪਟਿਆਲਾ ਦੀ ਹੋ ਕੇ ਅਤੇ ਸਥਾਨਕ ਸਰਕਾਰਾਂ ਮੰਤਰੀ ਪਟਿਆਲਾ ਦਾ ਹੋ ਕੇ ਸਾਢੇ ਚਾਰ ਸਾਲ ਵਿਚ ਕੁਝ ਨਹੀਂ ਕੀਤਾ ਗਿਆ। ਜਿਹੜਾ ਵੀ ਪ੍ਰਾਜੈਕਟ ਛੇੜਿਆ ਉਹ ਹੀ ਅਧੁਰਾ ਪਿਆ ਹੈ ਅਤੇ ਦਾਅਵੇ ਕਈ ਸੋ ਕਰੋੜ ਖਰਚ ਕਰਨ ਦੇ ਕੀਤੇ ਜਾ ਰਹੇ ਹਨ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਜਦੋਂ ਕਾਂਗਰਸ ਦੀ ਹਾਈ ਕਮਾਂਡ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਦੇਖ ਦੇ ਉਨ੍ਹਾਂ ਦੇ ਸਿਰ ਤੋਂ ਹੱਥ ਚੱਕ ਲਿਆ ਹੈ ਤਾਂ ਫੇਰ ਪਟਿਆਲਾ ਲੋਕ ਭਲਾ ਉਨ੍ਹਾਂ ਦੁਬਾਰਾ ਮੌਕਾ ਕਿਉਂ ਦੇਣਗੇ। ਇਸ ਮੌਕੇ ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹੈਪੀ ਲੋਹਟ, ਸੁਖਬੀਰ ਸਨੌਰ, ਗੋਬਿੰਦ ਬਡੁੰਗਰ, ਮਨਪ੍ਰੀਤ ਚੱਢਾ, ਯੁਵਰਾਜ ਅਗਰਵਾਲ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਹਰਬਖਸ਼ ਚਹਿਲ, ਮਨਜੋਤ ਚਹਿਲ, ਇਕਬਾਲ ਸਿੰਘ, ਖੁਸ਼ਵੰਤ ਰੰਧਾਵਾ, ਅਕਾਸ ਬੋਕਸਰ, ਬਿੰਦਰ ਸਿੰਘ ਨਿੱਕੂੁ, ਸਿਮਰਨ ਗਰੇਵਾਲ, ਸੁਰੇਸ਼ ਪੰਡਤ, ਮਨੀ ਅਰੋੜਾ, ਜਸਵਿੰਦਰ ਸਿੰਘ, ਨਵਨੀਤ ਵਾਲੀਆ, ਸਿਮਰ ਕੁਕਲ,
ਮੋਂਟੀ ਗਰੋਵਰ, ਸੁਭਮ ਕੁਮਾਰ, ਦੀਪ ਰਾਜਪੂਤ, ਅਮਨ ਮੌਦਗਿਲ, ਸੁਖਲਾਲ ਕੁਮਾਰ, ਸੁਨੀਲ ਕੁਮਾਰ, ਰੋਸ਼ਨ ਲਾਲ, ਲਾਲ ਚੰਦ, ਰਾਜੀਵ ਜੁਨੇਜਾ,ਰਾਜੀਵ ਗੁਪਤਾ, ਜਸ ਗਰੋਵਰ, ਸ਼ੇਰ ਸਿੰਘ ਸੇਰਾ, ਲਖਵੀਰ ਸਿੰਘ, ਮਣੀ ਲੰਗ, ਪਰਮਜੀਤ ਸਿੰਘ, ਭੂੁਪਿੰਦਰ ਸਿੰਘ, ਲੱਕੀ ਸਿੰਘ, ਅਜੀਤਪਾਲ ਸਿੰਘ, ਸੁਮਿਤ ਬਾਂਸਲ, ਰਾਣਾ ਪੰਜੇਟਾ ਅਤੇ ਅਸਮਿਤ ਚਹਿਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Please Share This News By Pressing Whatsapp Button