ਸਿਹਤ ਵਿਭਾਗ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੇ ਭਰੇ ਸੈਂਪਲ

ਪਟਿਆਲਾ 9 ਅਗਸਤ (ਬਲਵਿੰਦਰ ਪਾਲ ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਵਧੀਆਂ ਤੇ ਮਿਲਾਵਟ ਰਹਿਤ ਖਾਧ ਪਦਾਰਥ ਮੁਹੱਈਆਂ ਕਰਵਾਉਣ ਦੇ ਮਦੇਨਜਰ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਜੀ ਦੇ ਨਿਰਦੇਸ਼ਾ ਅਨੁਸਾਰ ਜਿਲਾ ਸਿਹਤ ਵਿਭਾਗ ਦੀ ਟੀਮ ਵੱਲੋ ਜਿਲੇ ਵਿੱਚ ਖਾਧ ਪਦਾਰਥ ਵੇਚਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਉਥੋਂ ਵੱਖ ਵੱਖ ਦੁਕਾਨਾਂ ਤੋਂ ਖਾਧ ਪਦਾਰਥਾਂ ਦੇ 10 ਸੈਂਪਲ ਭਰੇ ਗਏ।ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਅਤੇ ਕੰਵਰਦੀਪ ਸਿੰਘ ਸ਼ਾਮਲ ਸੀ, ਵੱਲੋ ਥਾਪਰ ਕਾਲਜ ਸਥਿਤ ਪੀਜਾ ਦੀ ਦੁਕਾਨ, ਭਾਦਸੋਂ ਰੋਡ ਸਥਿਤ ਪਕੋੜਿਆਂ ਦੀ ਦੁਕਾਨ ਅਤੇ ਭੁਪਿੰਦਰਾ ਰੋਡ ਸਥਿਤ ਹੋਟਲ ਦੀ ਚੈਕਿੰਗ ਕਰਕੇ ਉਥੋ ਖਾਣ ਪੀਣ ਵਾਲੀਆਂ ਵਸਤਾਂ ਪੀਜਾ ਬੇਸ, ਕੋਲਡ ਕੌਫੀ, ਉਬਲਿਆ ਹੋਇਆ ਪਾਸਤਾ, ਚੰਨੇ ਦੀ ਸਬਜੀ, ਪਕੋੜਾ, ਚਟਨੀ, ਸਮੋਸਾ, ਡੋਸਾ ਬੈਟਰ, ਸਾਂਬਰ, ਅਤੇ ਹਰੀ ਚੱਟਨੀ ਆਦਿ ਦੇ ਕੁੱਲ 10 ਸੈਂਪਲ ਭਰੇ ਗਏ।ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋਂ ਕੋਵਿਡ ਤੋਂ ਬਚਾਅ ਸਬੰਧੀ ਦੁਕਾਨਦਾਰਾਂ ਨੂੰ ਜਾਗਰੂਕ ਵੀ ਕੀਤਾ ਗਿਆ
Please Share This News By Pressing Whatsapp Button