ਲਾਇਨ ਕਲੱਬਾਂ ਨੇ ਓਲਡ ਏਜ ਹੋਮ ਵਿਖੇ ਭੇਂਟ ਕੀਤੀ ਵਾਸ਼ਿੰਗ ਮਸ਼ੀਨ

ਪਟਿਆਲਾ, (ਬਲਵਿੰਦਰ ਪਾਲ ) : ਜ਼ਿਲ੍ਹਾ ਗਵਰਨਰ 321 ਐਫ, ਰੀਜਨ-7 ਨਕੇਸ਼ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਓਲਡ ਏਜ ਹੋਮ ਪਿੰਡ ਰੌਂਗਲਾ ਵਿਖੇ ਸੀਨੀਅਰ ਸਿਟੀਜ਼ਨ ਨੂੰ ਸਮੂਹ ਲਾਇਨ ਕਲੱਬਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਉਨ੍ਹਾਂ ਦੀ ਜ਼ਰੂਰਤ ਦੇ ਅਨੁਸਾਰ ਇਕ ਵਾਸ਼ਿੰਗ ਮਸ਼ੀਨ ਵੀ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਸਮੂਹ ਸੀਨੀਅਰ ਸਿਟੀਜਨਾਂ ਦਾ ਮੌਕੇ ’ਤੇ ਡਾਕਟਰੀ ਮੁਆਇਨਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਵੇਰ ਦਾ ਨਾਸ਼ਤਾ ਵੀ ਕਰਵਾਇਆ ਗਿਆ। ਇਸ ਮੌਕੇ ਲਾਇਨ ਕਲੱਬਾਂ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਇਨ ਕਲੱਬ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਜਿਕ ਕੰਮ ਕੀਤੇ ਜਾਂਦੇ ਹਨ ਤਾਂ ਜੋ ਜ਼ਰੂਰਤਮੰਦਾਂ ਤੱਕ ਮਦਦ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਅੱਗੇ ਵੀ ਸਮਾਜ ਭਲਾਈ ਦੇ ਕੰਮ ਲਾਇਨ ਕਲੱਬ ਇੰਟਰਨੇਸ਼ਨਲ ਵੱਲੋਂ ਜਾਰੀ ਰਹਿਣਗੇ। ਇਸ ਮੌਕੇ ਸ਼ਾਮਲ ਕਲੱਬਾਂ ਵਿਚ ਲਾਇਨ ਕਲੱਬ ਪਟਿਆਲਾ ਫੋਰਟ, ਲਾਇਨ ਕਲੱਬ ਪਟਿਆਲਾ ਕਲਾਸਿਕ, ਲਾਇਨ ਕਲੱਬ ਪਟਿਆਲਾ ਸੁਪਰੀਮ, ਲਾਇਨ ਕਲੱਬ ਪਟਿਆਲਾ ਪ੍ਰੀਮੀਅਰ, ਲਾਇਨ ਕਲੱਬ ਪਟਿਆਲਾ ਨਿਊ ਸੈਂਟ੍ਰਲ, ਲਾਇਨ ਕਲੱਬ ਪਟਿਆਲਾ ਰਾਇਲੀ, ਲਾਇਨ ਕਲੱਬ ਪਟਿਆਲਾ ਕਿੰਗਜ਼ ਪ੍ਰਮੁੱਖ ਤੌਰ ’ਤੇ ਸ਼ਾਮਲ ਸਨ। ਇਸ ਮੌਕੇ ਸਮੁੱਚੇ ਕਲੱਬਾਂ ਦੇ 50 ਤੋਂ ਵੱਧ ਮੈਂਬਰ ਮੌਜੂਦ ਸਨ।
Please Share This News By Pressing Whatsapp Button