ਧਾਨ ਮੰਤਰੀ ਸਵਨਿਧੀ ਯੋਜਨਾ ਗਲੀ ਵਿਕਰੇਤਾ ਨੂੰ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ : ਡਿਪਟੀ ਕਮਿਸ਼ਨਰ
ਮਲੇਰਕੋਟਲਾ 10 ਅਗਸਤ :
ਕੋਵਿਡ -19 ਲੌਕਡਾਉਨ ਕਾਰਨ ਸਭ ਤੋਂ ਜ਼ਿਆਦਾ ਮਾੜੇ ਪ੍ਰਭਾਵ ਗਲੀ ਵਿਕਰੇਤਾ, ਛੋਟੇ ਫੜੀ ਦੁਕਾਨਦਾਰਾਂ ਆਦਿ ਤੇ ਪਿਆ ਹੈ, ਉਨ੍ਹਾਂ ਨੂੰ ਮੁੜ ਆਪਣੇ ਪੈਰਾ ਤੇ ਖੜ੍ਹਾ ਕਰਨ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦੇ 93 ਲਾਭਪਾਤਰੀਆਂ ਨੂੰ ਲੋਨ ਪੱਤਰ ਦੇਣ ਮੌਕੇ ਕੀਤਾ।ਉਨ੍ਹਾਂ ਹੋਰ ਕਿਹਾ ਕਿ ਇਸ ਯੋਜਨਾ ਦਾ ਮੁੱਖ ਉਦੇਸ਼ ਗਲੀ ਦੇ ਵਿਕਰੇਤਾਵਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਮੁੜ ਸ਼ੁਰੂ ਕਰਨ ਦੇ ਯੋਗ ਬਣਾਉਣਾ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਕਰਨਾ ਹੈ ।
ਸ੍ਰੀਮਤੀ ਗਿੱਲ ਨੇ ਕਿਹਾ ਕਿ ਗਲੀ ਵਿਕਰੇਤਾ ਸ਼ਹਿਰ ਵਾਸੀਆਂ ਦੇ ਦਰਵਾਜ਼ੇ ‘ਤੇ ਕਿਫ਼ਾਇਤੀ ਘੱਟ ਦਰਾਂ’ ਤੇ ਸਾਮਾਨ ਅਤੇ ਸੇਵਾਵਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ।ਉਨ੍ਹਾਂ ਹੋਰ ਕਿਹਾ ਕਿ ਇਸ ਸਕੀਮ ਤਹਿਤ ਗਲੀ ਵਿਕਰੇਤਾ, ਰੇਹੜੀ, ਫੜੀ, ਸਬਜ਼ੀ, ਫਲ ਫਰੂਟ ਆਦਿ ਛੋਟੇ ਵਿਕਰੇਤਾ ਨੂੰ ਘੱਟ ਵਿਆਜ ਦਰ ਤੇ ਦਸ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਕਾਰਜਸ਼ੀਲ ਪੂੰਜੀ ਵੱਜੋ ਬਿਨਾ ਕਿਸੇ ਗਰੰਟੀ ਤੋਂ ਦਿੱਤਾ ਜਾਂਦਾ ਹੈ। ਇਸ ਕਰਜ਼ੇ ਦੀ ਵਾਪਸੀ ਇੱਕ ਸਾਲ ਦੌਰਾਨ ਮਹੀਨਾਵਾਰ ਕਿਸ਼ਤਾਂ ਵਿਚ ਕਰਨੀ ਹੁੰਦੀ ਹੈ ਅਤੇ ਸਹੀ ਸਮੇਂ ਵਾਪਸੀ ਕਰਨ ਵਾਲੇ ਕਰਜ਼ਾ ਧਾਰਕ ਨੂੰ 07 ਫ਼ੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਜੋ ਕਿ ਸਿੱਧੀ ਉਨ੍ਹਾਂ ਦੇ ਖਾਤੇ ‘ਚ ਜਮ੍ਹਾ ਹੋ ਜਾਂਦੀ ਹੈ ।
ਐਸ.ਬੀ.ਆਈ ਆਰ.ਬੀ.ਓ ਸੰਗਰੂਰ ਦੇ ਏ.ਜੀ.ਐਮ. ਸ੍ਰੀ ਅਨੰਦ ਕੁਮਾਰ ਗੁਪਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਗਲੀ ਵਿਕਰੇਤਾਵਾਂ ਆਦਿ ਨੂੰ ਕਾਰਜਸ਼ੀਲ ਪੂੰਜੀ ਵੱਜੋ ਦਿੱਤਾ ਜਾਣ ਵਾਲਾ ਕਰਜ਼ਾ ਜੇਕਰ ਕਾਰਜਾਂ ਧਾਰਕ ਸਮੇਂ ਸਿਰ ਇੱਕ ਸਾਲ ਦੇ ਅੰਦਰ ਅੰਦਰ ਵਾਪਸ ਕਰ ਦਿੰਦਾ ਹੈ ਤਾਂ ਉਸ ਨੂੰ ਵੀਹ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁੜ ਲੈ ਸਕਦਾ ਹੈ। ਇਹ ਸਕੀਮਾਂ ਦਾ ਲਾਭ ਉਹ ਰੇਹੜੀ,ਗਲੀ ਵਿਕਰੇਤਾ ਲ ਸਕਦਾ ਹੈ ਜਿਸ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਪੰਜੀਕ੍ਰਿਤ ਕੀਤਾ ਹੋਵੇ । ਕਰਜ਼ਾ ਬਿਨੈਕਾਰ ਕੋਲ ਕੇਵਲ ਆਧਾਰ ਕਾਰਡ, ਬੈਂਕ ਖਾਤੇ ਅਤੇ ਫ਼ੋਟੋਆਂ ਹੋਣੀਆਂ ਚਾਹੀਦੀਆਂ ਹਨ।
ਇਸ ਮੌਕੇ ਐਸ.ਬੀ.ਆਈ. ਏ.ਓ ਬਠਿੰਡਾ ਦੇ ਏ.ਜੀ.ਐਮ (ਐਫ.ਆਈ) ਸ੍ਰੀ ਮਨੋਜ ਕੁਮਾਰ ਸਿੰਗਲਾ ਨੇ ਕਾਰਜਾਂ ਧਾਰਕਾਂ ਨੂੰ ਕਿਹਾ ਕਿ ਉਹ ਆਪਣੇ ਆਪਣੇ ਸਾਥੀਆਂ ਨੂੰ ਵੀ ਇਸ ਸਕੀਮ ਬਾਰੇ ਦੱਸਣ ਅਤੇ ਜ਼ਰੂਰਤਮੰਦ ਗਲੀ ਵਿਕਰੇਤਾਵਾਂ ਨੂੰ ਸਥਾਨਕ ਪ੍ਰਸ਼ਾਸਨ ਤੋਂ ਪੰਜੀਕ੍ਰਿਤ ਕਰਵਾਉਣ ਉਪਰੰਤ ਕਰਜ਼ਾ ਲੈਣ ਬੈਂਕ ਦੀ ਸ਼ਾਖਾ ਨਾਲ ਸੰਪਰਕ ਕਰਨ ।
ਇਸ ਮੌਕੇ ਸ੍ਰੀ ਸੁਰਾਜ ਅਹਿਮਦ ,ਐਸ.ਬੀ.ਆਈ.ਬੈਕ ਦੇ ਚੀਫ਼ ਮੈਨੇਜਰ ਸ੍ਰੀ ਗੁਰਪ੍ਰੀਤ ਸਿੰਘ ਢਿੱਲੋਂ,ਚੀਫ਼ ਮੈਨੇਜਰ ਸ੍ਰੀ ਰਾਜਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ
Please Share This News By Pressing Whatsapp Button