ਲੀਗਲ ਲਿਟਰੇਸੀ ਕਲਬਾਂ ਦੇ ਇੰਚਾਰਜ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਭਾਰਤ ਛਡੋ ਅਦੋਲਨ ਸਬੰਧੀ ਕੀਤਾ ਗਿਆ ਵੈਬੀਨਾਰ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਦਿਸਾਂ ਨਿਰਦੇਸ਼ਾ ਦੇ ਅਨੁਸਾਰ ਸ਼੍ਰੀਮਤੀ ਦੀਪਤੀ ਗੋਇਲ ਦੀ ਪ੍ਰਧਾਨਗੀ ਹੇਠ ਭਾਰਤ ਛਡੋ ਅਦੋਲਨ ਸਬੰਧੀ ਸੰਗਰੂਰ ਜਿਲੇ ਦੇ ਸਕੂਲਾਂ ਵਿੱਚ ਸਥਾਪਤ ਕੀਤੇ ਗਏ ਲੀਗਲ ਲਿਟਰੇਸੀ ਕਲਬਾਂ ਦੇ ਇੰਚਾਰਜ਼ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਛਡੋ ਅਦੋਲਨ ਦੀ ਮਹੱਤਤਾ ਅਤੇ ਮਹਾਤਮਾ ਗਾਂਧੀ ਜੀ ਵਲੋਂ ਸਾਡੀ ਦੇਸ਼ ਦੀ ਆਜਾਦੀ ਲਈ ਨਿਭਾਈ ਗਈ ਭੂਮਿਕਾ ਸਬੰਧੀ ਜਾਗਰੂਕ ਕਰਨਾ ਸੀ। ਇਸ ਵੈਬੀਨਾਰ ਵਿੱਚ ਸ਼੍ਰੀ ਪੀ੍ਰਤ ਇੰਦਰ ਸਿੰਘ ਘਈ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਨਿਆਣਾ (ਸੰਗਰੂਰ) ਦੀ ਦੇਖ ਰੇਖ ਹੇਠ, ਸ਼੍ਰੀ ਅਮਨ ਸ਼ਰਮਾ, ਅਧਿਆਪਕ ਸਮਾਜਿਕ ਸਿੱਖਿਆ, ਸਰਕਾਰੀ ਹਾਈ ਸਕੂਲ ਰਾਜਪੁਰਾ (ਸੰਗਰੂਰ) ਅਤੇ ਸ਼੍ਰੀ ਗੁਰਦੀਪ ਸਿੰਘ, ਅਧਿਆਪਕ ਸਮਾਜਿਕ ਸਿੱਖਿਆ, ਸਰਕਾਰੀ ਹਾਈ ਸਕੂਲ, ਕਾਕੜਾ (ਸੰਗਰੂਰ) ਵਲੋਂ ਮੁੱਖ ਬੁਲਾਰੇ ਦੇ ਤੌਰ ਤੇ ਭੂਮਿਕਾ ਨਿਭਾਈ ਗਈ। ਇਹਨਾਂ ਅਧਿਆਪਕਾਂ ਵਲੋਂ ਵਿਦਿਆਰਥੀਆਂ ਅਤੇ ਹੋਰ ਅਧਿਆਪਕਾਂ ਨੂੰ ਵਿਸਥਾਰ ਸਹਿਤ ਭਾਰਤ ਛਡੋ ਅਦੋਲਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਮਾਨਯੋਗ ਜੱਜ਼ ਸਾਹਿਬ ਵਲੋਂ ਮਹਾਤਮਾ ਗਾਂਧੀ ਜੀ ਦੇ ਆਜਾਦੀ ਦੇ ਘੋਲ ਵਿੱਚ ਪਾਏ ਯੋਗਦਾਨ ਸਬੰਧੀ ਵਿਸਥਾਰ ਸਹਿਤ ਦਸਿਆ ਗਿਆ।ਇਸ ਮੌਕੇ ਤੇ ਹਾਜਰ ਸਾਰੇ ਅਧਿਆਪਕ ਸਹਿਬਾਨਾਂ ਨੂੰ ਮਾਨਯੋਗ ਜੱਜ਼ ਸਾਹਿਬ ਵਲੋਂ ਇਹ ਕਿ ਕਿਹਾ ਗਿਆ ਕਿ ਉਹ ਵਿਦਿਆਰਥੀਆਂ ਨੂੰ ਆਜਾਦੀ ਘੁਲਾਟਿਆਂ ਵਲੋਂ ਆਜਾਦੀ ਦੇ ਲਈ ਪਾਏ ਗਏ ਯੋਗਦਾਨ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ।
Please Share This News By Pressing Whatsapp Button