ਜ਼ਿਲ੍ਹੇ ਦੀਆਂ ਮਿਊਂਸੀਪਲ ਹੱਦਾਂ ਦੇ ਅੰਦਰ ਅਣਅਧਿਕਾਰਤ ਇਮਾਰਤਾਂ ਨੂੰ ਮਾਮੂਲੀ ਦਰਾਂ ‘ਤੇ ਰੈਗੂਲਰ ਕਰਨ ਲਈ ਇੱਕ ਮੌਕਾ L ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ) ਵਿਕਾਸ
ਮਲੇਰਕੋਟਲਾ 10 ਅਗਸਤ :
ਸਥਾਨਿਕ ਸਰਕਾਰ ਵਿਭਾਗ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀ ਮਨਜ਼ੂਰੀ ਤੋਂ ਬਿਨਾਂ ਮਿਊਂਸੀਪਲ ਹੱਦ ਦੇ ਅੰਦਰ ਉਸਾਰੀਆਂ ਕੀਤੀਆਂ ਗਈਆਂ ਅਣ ਅਧਿਕਾਰਤ ਇਮਾਰਤਾਂ ਨੂੰ ਮਾਮੂਲੀ ਦਰਾਂ ‘ਤੇ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਜਿਸ ਤਹਿਤ ਜ਼ਿਲ੍ਹਾ ਮਲੇਰਕੋਟਲਾ ਅਧੀਨ ਨਗਰ ਕੌਂਸਲ ਮਲੇਰਕੋਟਲਾ ,ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਦੀ ਹਦੂਦ ਦੇ ਅੰਦਰ ਬਣੀਆਂ ਹੋਈਆਂ ਅਣ ਅਧਿਕਾਰਤ ਇਮਾਰਤਾਂ ਨੂੰ ਮਾਮੂਲੀ ਦਰਾਂ ਤੇ ਰੈਗੂਲਰ ਕਰਵਾਇਆ ਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ (ਸ਼ਹਿਰੀ ਵਿਕਾਸ) ਨੇ ਦਿੱਤੀ ।
ਉਨ੍ਹਾਂ ਕਿਹਾ ਕਿ ਇਸ ਨੋਟੀਫ਼ਿਕੇਸ਼ਨ ਅਨੁਸਾਰ ਜ਼ਿਲ੍ਹਾ ਮਲੇਰਕੋਟਲਾ ਅਧੀਨ ਪੈਂਦਿਆਂ ਨਗਰ ਕੌਸ਼ਲਾਂ ਮਲੇਰਕੋਟਲਾ, ਅਹਿਦਗੜ ਅਤੇ ਅਮਰਗੜ੍ਹ ਦੇ ਸ਼ਹਿਰ ਅੰਦਰ ਉਸਾਰੀ ਕੀਤੀ ਗਈਆਂ ਅਣਅਧਿਕਾਰਤ ਇਮਾਰਤਾਂ ਨੂੰ ਯਕਮੁਸ਼ਤ(ਵਨ ਟਾਈਮ) ਨਿਪਟਾਰਾ ਨੀਤੀ ਅਧੀਨ ਰੈਗੂਲਰ ਕਰਵਾ ਸਕਦੇ ਹਨ । ਇਹ ਨੀਤੀ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਇੱਕ ਸਾਲ ਤੱਕ ਲਾਗੂ ਰਹੇਗੀ ।ਇਸ ਨੋਟੀਫ਼ਿਕੇਸ਼ਨ ਅਧੀਨ ਅਣ ਅਧਿਕਾਰਤ ਇਮਾਰਤਾਂ ਨੂੰ ਸਾਧਾਰਨ ਫ਼ੀਸ ਅਤੇ ਸਰਕਾਰੀ ਬਕਾਏ ਦੇ ਨਿਪਟਾਰੇ ਦੀ ਅਦਾਇਗੀ ਨਾਲ ਰੈਗੂਲਰ ਕਰਵਾਇਆ ਜਾ ਸਕਦਾ ਹੈ । ਇਸ ਤੋਂ ਇਲਾਵਾ ਇਨ੍ਹਾਂ ਨੂੰ ਯੋਜਨਾਬੰਦੀ ਦੇ ਦਾਇਰੇ ਹੇਠ ਲਿਆਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੋਵੇਗਾ।ਉਨ੍ਹਾਂ ਹੋਰ ਦੱਸਿਆ ਕਿ ਇਹ ਨੀਤੀ ਸਾਰੇ ਬਕਾਏ ਕੇਸਾਂ ਤੇ ਲਾਗੂ ਹੋਵੇਗੀ। ਅਜਿਹੀਆਂ ਇਮਾਰਤਾਂ ਜੋ ਮਾਸਟਰ ਪਲਾਨਜ਼ ਦੇ ਅਨੁਕੂਲ ਇਮਾਰਤੀ ਨਿਯਮਾਂ ਤਹਿਤ ਉਸਾਰੀਆਂ ਗਈਆਂ ਹਨ, ਨੂੰ ਵਿਚਾਰਿਆ ਜਾਵੇਗਾ।
ਉਨ੍ਹਾਂ ਹੋਰ ਦੱਸਿਆ ਕਿ ਰੈਗੂਲਾਈਜੇਸ਼ਨ ਫ਼ੀਸ ਦੇ ਨਾਲ ਸੀ.ਐਲ.ਯੂ., ਈ.ਡੀ.ਸੀ., ਐਲ.ਐਫ./ਪੀ.ਐਫ.,ਐਸ.ਆਈ.ਐਫ. ਅਤੇ ਇਮਾਰਤੀ ਪੜਤਾਲ ਫ਼ੀਸ ਵਰਗੀਆਂ ਸਾਰੀਆਂ ਕਾਨੂੰਨੀ ਦਰਾਂ ਨੂੰ ਅਦਾ ਕਰਨਾ ਹੋਵੇਗਾ।ਨਗਰ ਕੌਂਸਲ ਏ ਕਲਾਸ ਅਧੀਨ ਪੈਂਦੀਆਂ ਰਿਹਾਇਸ਼ੀ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏ ਦਾ 200 ਰੁਪਏ ਪ੍ਰਤੀ ਸੁਕੇਅਰ ਫੁੱਟ, ਨਗਰ ਕੌਂਸਲ ਬੀ ਕਲਾਸ ਅਧੀਨ ਪੈਂਦੀਆਂ ਰਿਹਾਇਸ਼ੀ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏ ਦਾ 150 ਰੁਪਏ ਪ੍ਰਤੀ ਸੁਕੇਅਰ ਫੁੱਟ ਅਤੇ ਨਗਰ ਕੌਂਸਲ ਸੀ ਕਲਾਸ ਅਧੀਨ ਪੈਂਦੀਆਂ ਰਿਹਾਇਸ਼ੀ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏ ਦਾ 100 ਰੁਪਏ ਪ੍ਰਤੀ ਸੁਕੇਅਰ ਫੁੱਟ ਫੀਸ਼ ਅਦਾ ਕਰਨੀ ਹੋਵੇਗੀ ।ਇਸੇ ਤਰ੍ਹਾਂ ਨਗਰ ਕੌਂਸਲ ਏ ਕਲਾਸ ਅਧੀਨ ਪੈਂਦੀਆਂ ਵਪਾਰਿਕ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏੇ ਦਾ 600 ਰੁਪਏ ਪ੍ਰਤੀ ਸੁਕੇਅਰ ਫੁੱਟ, ਨਗਰ ਕੌਂਸਲ ਬੀ ਕਲਾਸ ਅਧੀਨ ਪੈਂਦੀਆਂ ਵਪਾਰਿਕ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏੇ ਦਾ 400 ਰੁਪਏ ਪ੍ਰਤੀ ਸੁਕੇਅਰ ਫੁੱਟ ਅਤੇ ਨਗਰ ਕੌਂਸਲ ਸੀ ਕਲਾਸ ਅਧੀਨ ਪੈਂਦੀਆਂ ਵਪਾਰਿਕ ਇਮਾਰਤਾਂ ਦੇ ਮਾਮਲੇ ਵਿਚ ਨਾਲ ਕਮਪੌਂਡੇਬਲ ਏਰੀਏ ੇ ਦਾ 300 ਰੁਪਏ ਪ੍ਰਤੀ ਸੁਕੇਅਰ ਫੁੱਟ ਫੀਸ਼ ਅਦਾ ਕਰਨੀ ਹੋਵੇਗੀ । ਇਸ ਤੋਂ ਇਲਾਵਾ ਨੋਟੀਫ਼ਿਕੇਸ਼ਨ ਅਨੁਸਾਰ ਬਣਦੀਆਂ ਹੋਰ ਫੀਸ਼ ਵੀ ਅਦਾ ਕਰਨੀ ਹੋਣਗੀਆਂ ।ਸਰਕਾਰੀ ਨਿਯਮਾਂ ਦੀ ਉਲੰਘਣਾ, ਜੇਕਰ ਮੁਆਫ਼ੀ ਯੋਗ ਹੋਵੇ, ਤਾਂ ਸਰਕਾਰ ਦੀ ਨੋਟੀਫ਼ਿਕੇਸ਼ਨ ਅਨੁਸਾਰ ਮੁਆਫ਼ੀ ਯੋਗ ਹੋਵੇਗੀ।
Please Share This News By Pressing Whatsapp Button