♦इस खबर को आगे शेयर जरूर करें ♦

ਖ਼ਾਲਸਾ ਕਾਲਜ ਪਟਿਆਲਾ ਦੀ ਓਲਡ ਸਟੂਡੈਂਟ ਐਸੋਸੀਏਸ਼ਨ ਵੱਲੋਂ ਵਰਚੂਅਲ ਗਲੋਬਲ ਅਲੂਮਨੀ ਮੀਟ ਦਾ ਆਯੋਜਨ

ਵਰਚੂਅਲ ਗਲੋਬਲ ਅਲੂਮਨੀ ਮੀਟ ਦੌਰਾਨ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ।

ਪਟਿਆਲਾ, 11 ਅਗਸਤ:(ਬਲਵਿੰਦਰ ਪਾਲ)

ਖ਼ਾਲਸਾ ਕਾਲਜ ਪਟਿਆਲਾ ਦੇ ਓਲਡ ਸਟੂਡੈਂਟ ਐਸੋਸੀਏਸ਼ਨ ਵੱਲੋਂ ਅਲੂਮਨੀ ਕਨੈਕਟ ਪ੍ਰ੍ਰੋਗਰਾਮ ਅਧੀਨ ਵਰਚੂਅਲ ਗਲੋਬਲ ਅਲੂਮਨੀ ਮੀਟ ਕਰਵਾਈ ਗਈ ਜਿਸ ਵਿਚ ਸੁਖਪ੍ਰੀਤ ਸਿੰਘ, ਜੋ ਵਿਨੀਪੈਗ ਕੈਨੇਡਾ ਦੇ ਵਸਨੀਕ ਹਨ, ਨੇ ਬਤੌਰ ਕੁੰਜੀਵਤ ਵਕਤਾ ਵਜੋ ਸ਼ਿਰਕਤ ਕੀਤੀ। ਕੁੰਜੀਗਤ ਵਕਤਾ ਸੁਖਪ੍ਰੀਤ ਸਿੰਘ, ਜੋ ਕਿ 2003-2006 ਬੈਚ ਦੇ ਵਿਦਿਆਰਥੀ ਹਨ, ਨੇ ਆਪਣੇ ਅਧਿਆਪਕਾਂ ਨੂੰ ਸਿਜਦਾ ਕਰਦੇ ਹੋਏ ਕਿਹਾ ਕਿ ਅਧਿਆਪਕ ਦਾ ਸਥਾਨ ਵਿਦਿਆਰਥੀ ਦੇ ਜੀਵਨ ਵਿਚ ਰੱਬ ਦੇ ਬਰਾਬਰ ਹੈ। ਉਨ੍ਹਾਂ ਦੱਸਿਆ ਕਿ ਅੱਜ ਜਿਸ ਮੁਕਾਮ ’ਤੇ ਵੀ ਉਹ ਪਹੁੰਚੇ ਹਨ, ਉਸ ਦਾ ਸਿਹਰਾ ਖ਼ਾਲਸਾ ਕਾਲਜ, ਪਟਿਆਲਾ ਦੇ ਅਧਿਆਪਕਾਂ ਨੂੰ ਜਾਂਦਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਰਾਹੀਂ ਇਹ ਸੁਨੇਹਾ ਦਿੱਤਾ ਕਿ ਗੁਰੂ ਅਤੇ ਚੇਲੇ ਦਾ ਰਿਸ਼ਤਾ ਅਟੁੱਟ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ’ਤੇ ਚਲਣ ਨਾਲ ਇਨਸਾਨ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਹੈ।

ਡਾ. ਧਰਮਿੰਦਰ ਸਿੰਘ ਉੱਭਾ, ਕਾਲਜ ਪਿ੍ਰੰਸੀਪਲ ਜੋ ਕਿ ਓ.ਐੱਸ.ਏ. ਦੇ ਸਰਪ੍ਰਸਤ ਹਨ, ਨੇ ਪੂਰੇ ਵਿਸ਼ਵ ਤੋਂ ਇਕੱਠੇ ਹੋਏ ਪੁਰਾਣੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਸਾਡੇ ਪੁਰਾਣੇ ਵਿਦਿਆਰਥੀ ਸਾਡਾ ਮਾਣ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਚੰਗਾ ਲਗਦਾ ਹੈ ਜਦੋਂ ਪੁਰਾਣੇ ਵਿਦਿਆਰਥੀ ਆਪਣੇ ਅਧਿਆਪਕਾਂ ਅਤੇ ਆਪਣੇ ਕਾਲਜ ਨੂੰ ਦਿਲ ਵਿਚ ਵਸਾ ਕੇ ਰੱਖਦੇ ਹਨ ਅਤੇ ਇੱਥੇ ਮਾਣੀਆਂ ਸਹੂਲਤਾਂ ਦੀ ਸ਼ਲਾਘਾ ਕਰਦੇ ਹਨ।

ਓ.ਐੱਸ.ਏ. ਦੇ ਪ੍ਰਧਾਨ ਡਾ. ਮਨਜੀਤ ਸਿੰਘ, ਜੋ ਕਿ ਇਸ ਕਾਲਜ ਦੇ 1972-74 ਬੈਚ ਦੇ ਸਾਬਕਾ ਵਿਦਿਆਰਥੀ ਹਨ, ਨੇ ਮੀਟ ਦੌਰਾਨ ਐਸੋਸੀਏਸ਼ਨ ਦੇ ਵਰਚੂਅਲ ਮੀਟ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਪੁਰਾਣੇ ਵਿਦਿਆਰਥੀ ਇਕ ਦੂਜੇ ਨਾਲ ਡੂੰਘੀਆਂ ਸਾਂਝਾਂ ਪਾ ਲੈਣਗੇ ਅਤੇ ਇਕ ਦੂਜੇ ਤੋਂ ਸਿੱਖਣ ਦਾ ਸੁਨਹਿਰੀ ਮੌਕਾ ਪ੍ਰਾਪਤ ਕਰਨਗੇ। ਉਨਾਂ ਨੇ ਕਾਲਜ ਵਿਚ ਆਪਣਾ ਬਿਤਾਇਆ ਸਮਾਂ ਵੀ ਯਾਦ ਕੀਤਾ ਅਤੇ ਖ਼ਾਲਸਾ ਕਾਲਜ ਪਟਿਆਲਾ ਨੂੰ ਉਸਦੀ ਤਰੱਕੀ ’ਤੇ ਵਧਾਈ ਦਿੱਤੀ।

1973 ਬੈਚ ਦੇ ਸਾਬਕਾ ਐਥਲੀਟ ਸਰਦਾਰ ਗੁਰਜੀਤ ਸਿੰਘ ਨੇ ਉਚੇਚੇ ਤੌਰ ’ਤੇ ਕਾਲਜ ਪਹੁੰਚ ਕੇ ਵਰਚੂਅਲ ਮੀਟ ਵਿਚ ਸ਼ਿਰਕਤ ਕੀਤੀ। ਉਹ ਲੰਮੀ ਛਾਲ, ਉੱਚੀ ਛਾਲ ਦੇ ਮਾਹਿਰ ਹਨ ਅਤੇ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਦੱਸਦੇ ਹੋਏ ਇਸ ਮੀਟ ਵਿਚ ਜੁੜੇ ਸਾਬਕਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।

ਡਾ. ਬਲਬੀਰ ਕੌਰ, ਡੀਨ ਅਲੂਮਨੀ ਨੇ ਪੂਰੇ ਵਿਸ਼ਵ ਤੋਂ ਜੁੜੇ ਵਿਦਿਆਰਥੀਆਂ ਨੂੰ ਆਪਣੇ-ਆਪਣੇ ਦੇਸ਼ ਵਿਚ ਖ਼ਾਲਸਾ ਕਾਲਜ ਨਾਲ ਸਬੰਧਤ ਵਿਦਿਆਰਥੀਆਂ ਨੂੰ ਆਪਸ ਵਿਚ ਜੁੜਨ ਲਈ, ਵਟਸ ਐਪ ਗਰੁੱਪ ਬਣਾਉਣ ਲਈ ਅਤੇ ਮਿਲਣੀ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਮਾਤਮਾ ਉਨ੍ਹਾਂ ਦੇ ਸਿਰ ’ਤੇ ਮਿਹਰ ਭਰਿਆ ਹੱਥ ਰਖਣ ਤਾਂ ਜੋ ਉਹ ਚੰਗੇ ਨਾਗਰਿਕ ਬਣ ਕੇ ਸਮਾਜ ਵਿਚ ਵੱਡਮੁਲਾ ਯੋਗਦਾਨ ਪਾ ਸਕਣ।

ਇਸ ਵੀਡਿਓ ਕਾਨਫਰੰਸਿੰਗ ਦੁਆਰਾ ਹੋਈ ਮੀਟਿੰਗ ਵਿਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ, ਜਨੇਵਾ, ਨਾਰਵੇ, ਇਟਲੀ, ਇਥੀਓਪੀਆ, ਓਮਾਨ ਮਸਕਟ, ਕੀਨੀਆ, ਸਪੇਨ ਅਤੇ ਪੂਰੇ ਭਾਰਤ ਤੋਂ 545 ਸਾਬਕਾ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਲਗਵਾਈ।

ਪ੍ਰੋ. ਜਸਪ੍ਰੀਤ ਕੌਰ, ਕਨਵੀਨਰ ਓ.ਐਸ.ਏ. ਕਮੇਟੀ ਨੇ ਮੰਚ ਸੰਚਾਲਨ ਕੀਤਾ ਅਤੇ ਧੰਨਵਾਦ ਦਾ ਮਤਾ ਪੇਸ਼ ਕੀਤਾ

Please Share This News By Pressing Whatsapp Button




स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे


जवाब जरूर दे 

आप अपने सहर के वर्तमान बिधायक के कार्यों से कितना संतुष्ट है ?

View Results

Loading ... Loading ...

Related Articles

Close
Close
Website Design By Bootalpha.com +91 84482 65129